ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ’ਚ ਲਾਮਬੰਦੀ
ਕਾਂਗਰਸੀ ਪਾਰਟੀ ਦੇ ਭੰਗਾਲਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬੇਅੰਤ ਸਿੰਘ ਤੇ ਬਲਾਕ ਸਮਿਤੀ ਮੈਂਬਰਾਂ ਦੀ ਹਮਾਇਤ ’ਚ ਸਾਬਕਾ ਵਿਧਾਇਕਾ ਇੰਦੂ ਬਾਲਾ, ਸਰਬਜੋਤ ਸਿੰਘ ਸਾਬੀ ਵੱਲੋਂ ਦਰਜ਼ਨਾਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਮਹਿਮੂਦਪੁਰ ਬਟਾਲਾ, ਮਹੱਦਪੁਰ, ਪੰਡੋਰੀ ਭਗਤ ਆਦਿਕ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਦੋਬਾਰਾ ਸੁਨਹਿਰੀ ਦੌਰ ਵਿੱਚ ਵਾਪਸ ਲਿਆਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਦਾ ਭਾਰ ਪਹਿਲਾਂ ਨਾਲੋਂ ਦੁੱਗਣਾ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਇਸ ਸਰਕਾਰ ਨੇ ਜਿਹੜੀਆਂ ਵੀ ਪਾਲਸੀਆਂ ਬਣਾਈਆਂ ਹਨ, ਉਹ ਸਭ ਫੇਲ੍ਹ ਸਾਬਤ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਦੇ ਨਤੀਜੇ ਇਸ ਗੱਲ ’ਤੇ ਮੋਹਰ ਲਗਾਉਣਗੇ ਕਿ 2027 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ। ਇਸ ਮੌਕੇ ਬਲਾਕ ਸਮਿਤੀ ਜ਼ੋਨ ਸੰਘੋ ਕਤਰਾਲਾ ਤੋਂ ਉਮੀਦਵਾਰ ਪ੍ਰੇਮ ਚੰਦ, ਜ਼ੋਨ ਭੰਗਾਲਾ ਤੋਂ ਉਮੀਦਵਾਰ ਪ੍ਰੀਤੀ, ਜ਼ੋਨ ਫਿਰੋਜ਼ਪੁਰ ਤੋਂ ਉਮੀਦਵਾਰ ਸਤਬੀਰ ਸਿੰਘ, ਤਰਸੇਮ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਬੇਅੰਤ ਸਿੰਘ ਰੰਧਾਵਾ, ਪ੍ਰੇਮ ਸਿੰਘ ਸਮਿਤੀ ਮੈਂਬਰ, ਵਿਸ਼ਵ ਮਿੱਤਰ, ਲਖਬੀਰ ਸਿੰਘ ਰੰਧਾਵਾ, ਅਨਿਲ ਠਾਕੁਰ, ਸਿੱਕਾ ਸਰਪੰਚ ਆਦਿ ਵੀ ਹਾਜ਼ਰ ਸਨ।
