ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਮੀ ਦੇ ਨਾਮ ’ਤੇ ਝੋਨੇ ਦੀ ਖ਼ਰੀਦ ਸਮੇਂ ਕੱਟ ਲਾਉਣ ਖ਼ਿਲਾਫ਼ ਲਾਮਬੰਦੀ

ਪਿੰਡ ਪੰਜਢੇਰਾਂ ਕਲਾਂ ’ਚ ਇਕੱਤਰਤਾ ਦੌਰਾਨ ਹਰ ਪਿੰਡ ਵਿੱਚ ਕਿਸਾਨ ਕਮੇਟੀਆਂ ਬਣਾਉਣ ਦਾ ਐਲਾਨ
ਪਿੰਡ ਪੰਜਢੇਰਾਂ ਕਲਾਂ ਵਿੱਚ ਇਕੱਤਰ ਹੋਏ ਕਿਸਾਨ।
Advertisement

ਇੱਥੋਂ ਨੇੜਲੇ ਪਿੰਡ ਪੰਜਢੇਰਾਂ ਕਲਾਂ ਵਿੱਚ ਕਿਸਾਨਾਂ ਨੇ ਇਕੱਠ ਕਰ ਕੇ ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਵੱਲੋਂ ਏਜੰਸੀਆਂ ਖਰੀਦ ਏਜੰਸੀਆਂ ਦੀ ਸ਼ਹਿ ’ਤੇ ਨਮੀ ਦੇ ਨਾਮ ਉੱਤੇ ਝੋਨੇ ’ਤੇ ਲਾਏ ਜਾਣ ਵਾਲੇ ਕੱਟ ਦਾ ਵਿਰੋਧ ਕਰਦਿਆਂ ਇਸ ਦੇ ਖ਼ਿਲਾਫ਼ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪ੍ਰਦਰਸ਼ਨ ਕਰਦਿਆਂ ਕਿਸਾਨ ਆਗੂਆਂ ਨੇ ਹਰ ਮੰਡੀ ਵਿੱਚ ਖ਼ਰੀਦ ਕੀਤੀ ਜਿਣਸ ਦਾ ਭਾਰ ਚੈੱਕ ਕਰਨ ਲਈ ਆਪਣਾ ਡਿਜੀਟਲ ਕੰਡਾ ਖ਼ਰੀਦਣ ਦਾ ਵੀ ਫ਼ੈਸਲਾ ਲਿਆ ਹੈ। ਇਸ ਪ੍ਰਦਰਸ਼ਨ ਵਿੱਚ ਬਿਸ਼ਨਪੁਰ, ਮਨਸੂਰ ਪੁਰ, ਮਹਿਤਪੁਰ, ਬਰੋਟਾ, ਪੁਰੋ ਨੰਗਲ, ਸੁੰਦਰਪੁਰ, ਇੱਟੀਆ, ਧੀਰੋਵਾਲ, ਪੰਡੋਰੀ, ਮੁਰਾਦਪੁਰ, ਗਾਲੜੀਆ, ਸ਼ੇਰਪੁਰ ਅਤੇ ਪੰਜਢੇਰਾਂ ਕਲਾਂ ਆਦਿ ਦੇ 100 ਤੋਂ ਵੱਧ ਕਿਸਾਨ ਸ਼ਾਮਲ ਹੋਏ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਨੇ ਨਮੀ ਦੇ ਨਾਮ ’ਤੇ ਉਨ੍ਹਾਂ ਦੀ ਭਾਰੀ ਲੁੱਟ ਕੀਤੀ ਹੈ। ਇਸ ਖ਼ਿਲਾਫ਼ ਮਾਰਕੀਟ ਕਮੇਟੀ ਨੂੰ ਪੁੱਜੀਆਂ ਸ਼ਿਕਾਇਤਾਂ ਨੂੰ ਵੀ ਅੰਦਰਖਾਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜਨ ਵਿੱਚ ਇਸ ਵਾਰ ਜੇ ਸ਼ੈੱਲਰ ਮਾਲਕ ਝੋਨੇ ’ਤੇ ਕੱਟ ਲਗਾਉਣ ਦੀ ਕੋਸ਼ਿਸ਼ ਕਰਨਗੇ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਕੁਇੰਟਲ ’ਤੇ 5 ਤੋਂ 15 ਕਿਲੋ ਤੱਕ ਦਾ ਕੱਟ ਕਿਸਾਨਾਂ ਲਈ ਵੱਡਾ ਨੁਕਸਾਨ ਹੈ। ਪਿਛਲੇ ਸਾਲ ਇਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਝੱਲਣਾ ਪਿਆ ਸੀ। ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਜੇ ਕਿਸੇ ਵੀ ਆੜ੍ਹਤੀ ਜਾਂ ਸ਼ੈੱਲਰ ਮਾਲਕ ਨੇ ਝੋਨੇ ’ਤੇ ਕੱਟ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਗੇ। ਕਿਸਾਨਾਂ ਨੇ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਜੇ ਇਸ ਲੁੱਟ ਨੂੰ ਰੋਕਣ ਲਈ ਕੋਈ ਪੱਕਾ ਕਦਮ ਨਾ ਚੁੱਕਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Advertisement

ਇਸ ਮੌਕੇ ਪਿੰਡ ਮਨਸੂਰ ਪੁਰ ਤੋਂ ਮਲਕੀਤ ਸਿੰਘ ਬੀਰਾ ਨੇ ਆਪਣਾ ਡਿਜੀਟਲ ਕੰਡਾ ਮੁਫ਼ਤ ਲਾਉਣ ਦਾ ਐਲਾਨ ਕੀਤਾ| ਇਕੱਠ ਨੂੰ ਜਗਦੀਸ਼ ਸਿੰਘ ਰਾਜਾ ਮਹਿਤ ਪੁਰ, ਕਰਨੈਲ ਸਿੰਘ ਬਰੋਟਾ, ਜਸਬੀਰ ਸਿੰਘ ਗਾਲੜੀਆ, ਬਲਵਿੰਦਰ ਸਿੰਘ ਮਹਿਤ ਪੁਰ, ਅਮਰੀਕ ਸਿੰਘ ਮਹਿਤ ਪੁਰ, ਕ੍ਰਿਸ਼ਨ ਸਿੰਘ ਬਰੋਟਾ ਅਤੇ ਮਲਕੀਤ ਸਿੰਘ ਬੀਰਾ ਮਨਸੂਰ ਪੁਰ ਨੇ ਵੀ ਸੰਬੋਧਨ ਕੀਤਾ।

Advertisement