ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਬਾਈਲ ਵੈਨ ਪੀਟੀਯੂ ’ਚ ਪ੍ਰਦਾਨ ਕਰੇਗੀ ਪਾਸਪੋਰਟ ਸੇਵਾਵਾਂ

ਤਿੰਨ ਦਿਨ ਵਿਦਿਆਰਥੀਆਂ, ਫੈਕਲਟੀ ਅਤੇ ਨੇੜਲੇ ਨਿਵਾਸੀਆਂ ਲਈ ਉਪਲਬਧ ਰਹੇਗੀ ਸਹੂਲਤ
Advertisement

ਨਾਗਰਿਕਾਂ ਦੀ ਸਹੂਲਤ ਲਈ ਪਹਿਲਕਦਮੀ ਤਹਿਤ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵੱਲੋਂ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿੱਚ ਆਪਣੀ ਪਾਸਪੋਰਟ ਸੇਵਾ ਆਰ.ਪੀ.ਓ. ਮੋਬਾਈਲ ਵੈਨ ਤਾਇਨਾਤ ਕੀਤੀ ਜਾ ਰਹੀ ਹੈ ਤਾਂ ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਅਤੇ ਨੇੜਲੇ ਖੇਤਰਾਂ ਦੇ ਨਿਵਾਸੀਆਂ ਲਈ ਪਾਸਪੋਰਟ ਬਿਨੈ ਸੇਵਾਵਾਂ ਨੂੰ ਸੁਚਾਰੂ ਬਣਾਇਆ ਜਾ ਸਕੇ।

ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਮੋਬਾਈਲ ਵੈਨ 6 ਤੋਂ 8 ਅਗਸਤ ਤੱਕ ਯੂਨੀਵਰਸਿਟੀ ਕੈਂਪਸ ਦੇ ਐਂਟਰੀ ਗੇਟ ’ਤੇ ਤਾਇਨਾਤ ਰਹੇਗੀ ਜਿਸ ਨਾਲ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਦਫ਼ਤਰ ਜਾਣ ਤੋਂ ਬਿਨਾਂ ਹੀ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਸੁਵਿਧਾ ਹੋਵੇਗੀ।

Advertisement

ਚਾਹਵਾਨ ਬਿਨੈਕਾਰ ਇਸ ਸਹੂਲਤ ਦਾ ਲਾਭ ਆਨਲਾਈਨ ਫਾਰਮ ਭਰ ਕੇ ਅਤੇ ਅਧਿਕਾਰਤ ਵੈੱਬਸਾਈਟ ਰਾਹੀਂ ਅਪਾਇੰਟਮੈਂਟ ਬੁੱਕ ਕਰਕੇ ਲੈ ਸਕਦੇ ਹਨ। ਇਸ ਪਹਿਲ ਦਾ ਉਦੇਸ਼ ਪਾਸਪੋਰਟ ਸੇਵਾਵਾਂ ਨੂੰ ਲੋਕਾਂ ਖਾਸ ਕਰ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਪਹੁੰਚ ਨੇੜੇ ਲਿਆਉਣਾ ਹੈ, ਜਿਨ੍ਹਾਂ ਨੂੰ ਪਾਸਪੋਰਟ ਦਫ਼ਤਰ ਤੱਕ ਆਉਣ-ਜਾਣਾ ਮੁਸ਼ਕਲ ਲੱਗਦਾ ਹੈ। ਮੋਬਾਈਲ ਵੈਨ ਮੌਕੇ ’ਤੇ ਅਰਜ਼ੀਆਂ ਸਵੀਕਾਰ ਕਰੇਗੀ ਅਤੇ ਦਸਤਾਵੇਜ਼ ਸਬੰਧੀ ਪ੍ਰਕਿਰਿਆ ਨੂੰ ਸਰਲ ਬਣਾਏਗੀ।

Advertisement