ਵਿਧਾਇਕ ਵੱਲੋਂ ਪੁਸਤਕ ‘ਕੋਈ ਖਾਸ ਨਹੀਂ’ ਰਿਲੀਜ਼
ਜ਼ਿਲ੍ਹੇ ਦੇ ਗੜ੍ਹਦੀਵਾਲਾ ਪੁਲੀਸ ਸਟੇਸ਼ਨ ਅਧੀਨ ਤਾਇਨਾਤ ਏਐੱਸਆਈ ਬਲਵੀਰ ਰਾਣਾ ਵੱਲੋਂ ਲਿਖੀ ਕਿਤਾਬ ‘ਕੋਈ ਖਾਸ ਨਹੀਂ’ ਦਸਹਿਰਾ ਗਰਾਊਂਡ ਵਿੱਚ ਕਰਵਾਏ ਸਮਾਗਮ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ, ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਐੱਸਐੱਚਓ ਗੜ੍ਹਦੀਵਾਲਾ ਪਰਵਿੰਦਰ ਸਿੰਘ ਧੂਤ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤੀ ਗਈ। ਏਐੱਸਆਈ ਬਲਵੀਰ ਰਾਣਾ ਨੇ ਦੱਸਿਆ ਕਿ ਕਿਤਾਬ ਦੇ ਪੰਨਿਆਂ ’ਤੇ ਕੋਈ ਖਾਸ ਨਹੀਂ ਮੇਰੀ ਜ਼ਿੰਦਗੀ ਦੀ ਪੀੜ ਹੀ ਖਿੱਲਰੀ ਹੈ। ਉਸ ਨੇ ਆਪਣੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਨਿਰਪੱਖ ਗੱਲਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਵਿੱਚ ਉਸ ਨਾਲ ਬੀਤੀਆਂ ਅਤੇ ਸਾਹਮਣੇ ਵਾਪਰੀਆਂ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਸਤਰਾਂ ਰਾਹੀਂ ਲੇਖ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਰਾਜਾ, ਡੀਐੱਸਪੀ ਦਵਿੰਦਰ ਸਿੰਘ ਬਾਜਵਾ ਨੇ ਏਐੱਸਆਈ ਬਲਵੀਰ ਸਿੰਘ ਰਾਣਾ ਵੱਲੋਂ ਜ਼ਿੰਦਗੀ ਦੇ ਅਨੁਭਵਾਂ ਬਾਰੇ ਲਿਖੀ ਪੁਸਤਕ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਤੇ ਨੰਬਰਦਾਰ ਮਾਸਟਰ ਰਛਪਾਲ ਸਿੰਘ, ਪ੍ਰੋਫੈਸਰ ਸ਼ਾਮ ਸਿੰਘ, ਆਪ ਆਗੂ ਸ਼ੁਭਮ ਸਹੋਤਾ, ਰਾਜੂ ਗੁਪਤਾ, ਵਿਵੇਕ ਗੁਪਤਾ, ਦਿਸ਼ਾਂਤ ਬਹਿਲ, ਸ਼ੈਕੀ ਕਲਿਆਣ, ਸਾਬਕਾ ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ, ਮਹਿਲਾ ਵਿੰਗ ਪ੍ਰਧਾਨ ਮਮਤਾ ਰਾਣੀ, ਏਐੱਸਆਈ ਦਰਸ਼ਨ ਸਿੰਘ, ਏਐੱਸਆਈ ਗੁਰਮੀਤ ਸਿੰਘ ਤੇ ਏਐੱਸਆਈ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।