ਵਿਧਾਇਕ ਨੇ ਆਮ ਆਦਮੀ ਕਲੀਨਿਕ ਦਾ ਨੀਂਹ ਪੱਥਰ ਰੱਖਿਆ
ਇਥੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਪੁਰਾਣੀ ਅਨਾਜ ਮੰਡੀ ਰੋਡ ’ਤੇ ਆਮ ਆਦਮੀ ਕਲੀਨਿਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਹ ਲਗਪਗ 20 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਵਿਧਾਇਕ ਘੁੰਮਣ ਨੇ ਕਿਹਾ ਕਿ ਦਸੂਹਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਿੱਇਆ ਕਰਵਾਉਣ ਲਈ ਇਹ ਕਲੀਨਿਕ ਮੀਲ ਪੱਥਰ ਸਾਬਤ ਹੋਵੇਗਾ। ਉਨਾਂ ਕਿਹਾ ਕਿ ਕਲੀਨਿਕ ਵਿੱਚ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ, ਟੈਸਟਾਂ ਅਤੇ ਦਵਾਈਆਂ ਮੁਫਤ ਉਪਲਬਧ ਕਰਵਾਈਆਂ ਜਾਣਗੀਆਂ। ਇਸ ਨਾਲ ਗਰੀਬ ਵਰਗ ਨੂੰ ਨਿੱਜੀ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਨਿਜਾਤ ਮਿਲੇਗੀ। ਇਸ ਮੌਕੇ ਡਾ. ਸੰਦੀਪ ਕੌਰ, ਐਸਡੀੳ ਯਾਦਵਿੰਦਰ ਸਿੰਘ ਸੋਢੀ, ਨਗਰ ਕੋਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ, ਚਮਨ ਲਾਲ ਜੰਬਾ, ਅੰਗਰੇਜ਼ ਸਿੰਘ ਸੰਦਲ, ਰਾਜੂ ਠੁਕਰਾਲ, ਪਵਿੱਤਰ ਪਾਲ ਸਿੰਘ, ਚੰਦਰ ਸ਼ੇਖਰ ਬੰਟੀ, ਮਿਹਰ ਸਿੰਘ ਕਾਲਾ, ਚੰਦਰ ਮੋਹਨ ਖੁੱਲਰ, ਲਾਡੀ ਪੁਰੀ, ਕਮਲਪ੍ਰੀਤ ਵਿਰਦੀ, ਸਾਬੀ ਬਾਜਵਾ, ਗੁਰਪ੍ਰੀਤ ਵਿਰਕ, ਰਿੰਕੂ ਮਹਿਰਾ, ਕਿੱਟੂ ਸ਼ਾਹ ਤੇ ਚਰਨਜੀਤ ਸਿੰਘ ਆਦਿ ਮੌਜੂਦ ਸਨ।