ਵਿਧਾਇਕ ਵੱਲੋਂ ਤਿੰਨ ਸੜਕਾਂ ਦਾ ਉਦਘਾਟਨ
ਲੁਢਿਆਣੀ ਤੇ ਖੁਣ-ਖੁਣ ਖੁਰਦ ਪਿੰਡਾਂ ਨੂੰ ਦੋ-ਦੋ ਲੱਖ ਦੀ ਗ੍ਰਾਂਟ ਦੇ ਚੈਕ ਸੌਂਪੇ
Advertisement
ਦਸੂਹਾ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪੈਰਾਡਾਈਜ਼ ਕਲੋਨੀ ਵਿੱਚ 29 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕੇ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਬਾਰੇ ਉਹ ਪਹਿਲਾਂ ਹੀ ਜਾਣਦੇ ਸਨ। ਉਨ੍ਹਾਂ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਹਲਕੇ ਅੰਦਰ ਖੇਡ ਪਾਰਕਾਂ ਦੀ ਉਸਾਰੀ, ਮੁੱਖ ਮਾਰਗਾਂ ਦੇ ਆਲੇ-ਦੁਆਲੇ ਪੈਦਲ ਪਥ ਬਣਾਉਣ, ਸਟਰੀਟ ਲਾਈਟਾਂ ਲਗਾਉਣ ਵਰਗੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਕੰਮ ਜਾਰੀ ਹਨ। ਇਸ ਤੋਂ ਇਲਾਵਾ ਵਿਧਾਇਕ ਘੁੰਮਣ ਵੱਲੋਂ ਪਿੰਡ ਲੁਢਿਆਣੀ ਅਤੇ ਖੁਣ-ਖੁਣ ਖੁਰਦ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੀ ਭੇਟ ਕੀਤੇ ਗਏ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਕੇਪੀ ਸੰਧੂ, ਨਗਰ ਕੋਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ, ਚੰਦਨ ਕੋਂਸਲ, ਸੁਖਵਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਕਾਹਲੋ, ਕੌਂਸਲਰ ਸੰਤੋਖ ਤੋਖੀ, ਮਾ. ਜਸਵੰਤ ਸਿੰਘ, ਸੁਖਦੇਵ ਸਿੰਘ ਕਾਜਲ, ਜਗਜੀਤ ਸਿੰਘ, ਅਨਿਲ ਪਾਟਿਲ, ਯੁੱਧਵੀਰ ਸਿੰਘ, ਡਾ. ਰਣਬੀਰ ਡਾ. ਰਣਬੀਰ ਸਹਾਰਾ, ਅਨਿਲ ਕੁੰਦਰਾ, ਸੀਤਲ ਸਿੰਘ, ਦਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਰੋਮੀ ਅਮਿਤ ਬੱਸੀ ਹਾਜ਼ਰ ਸਨ।
Advertisement
Advertisement