ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਨੇ 92 ਪੰਚਾਇਤਾਂ ਨੂੰ 3.44 ਕਰੋੜ ਦੇ ਚੈੱਕ ਵੰਡੇ

ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਵਾਉਣ ਦੀ ਅਪੀਲ
ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡਦੇ ਹੋਏ ਵਿਧਾਇਕ ਕਰਮਬੀਰ ਸਿੰਘ ਘੁੰਮਣ।
Advertisement

ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ 92 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 3.44 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ। ਚੈੱਕ ਵੰਡ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ-ਸਰਪੰਚ ਅਤੇ ਮੋਹਤਬਰ ਵੀ ਮੌਜੂਦ ਸਨ। ਵਿਧਾਇਕ ਸ੍ਰੀ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸੜਕਾਂ, ਗਲੀਆਂ, ਡਰੋਨ ਸਿਸਟਮ, ਕਮਿਊਨਿਟੀ ਇਮਾਰਤਾਂ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟ ਸ਼ਾਮਲ ਹਨ, ਜੋ ਪੇਂਡੂ ਆਬਾਦੀ ਦਾ ਜੀਵਨ ਪੱਧਰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਵਿਧਾਇਕ ਨੇ ਐਲਾਨ ਕੀਤਾ ਕਿ ਇਲਾਕੇ ਦੇ ਲਗਭਗ 30 ਪਿੰਡਾਂ ਵਿੱਚ ਆਧੁਨਿਕ ਖੇਡ ਪਾਰਕ ਵਿਕਸਿਤ ਕੀਤੇ ਜਾਣਗੇ, ਜਿਸ ਵਿੱਚ ਨੌਜਵਾਨਾਂ ਲਈ ਓਪਨ ਜਿਮ, ਵਾਲੀਬਾਲ ਅਤੇ ਕਬੱਡੀ ਦੇ ਮੈਦਾਨ, ਦੌੜਨ ਵਾਲੇ ਟਰੈਕ ਅਤੇ ਹੋਰ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀ ਘੁੰਮਣ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਅਤੇ ਗੁਣਵੱਤਾ ਭਰਪੂਰ ਮੁਕੰਮਲ ਕਰਵਾਉਣ ਤਾਂ ਜੋ ਲੋਕਾਂ ਨੂੰ ਮਨਜ਼ੂਰ ਫੰਡਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਮੌਕੇ ਜਗਮੋਹਨ ਸਿੰਘ ਘੁੰਮਣ, ਚੇਅਰਮੈਨ ਕੇ ਪੀ ਸੰਧੂ, ਗੁਰਪ੍ਰੀਤ ਸਿੰਘ ਲਵਲੀ, ਬਿੰਦੂ ਘੁੰਮਣ, ਅਮਰਪ੍ਰੀਤ ਖ਼ਾਲਸਾ, ਕਰਨੈਲ ਮਾਂਗਟ, ਦਿਲਬਾਗ ਸਿੰਘ ਗੋਰਸੀਆਂ, ਬਬਲੂ ਕੈਂਰੇ, ਜਤਿੰਦਰ ਕੌਰ ਚੀਮਾ, ਸੁਖਵਿੰਦਰ ਸਿੰਘ ਵਿਰਕ, ਨਵਦੀਪਪਾਲ ਸਿੰਘ ਰਿੰਪਾ, ਪ੍ਰਲੋਕ ਸਿੰਘ ਟੇਰਕਿਆਣਾ, ਅਮਨਦੀਪ ਸਿੰਘ ਘੁੰਮਣ, ਜਗਦੀਪ ਸਿੰਘ ਸੰਸਾਰਪੁਰ, ਗੁਰਦੀਪ ਸਿੰਘ ਆਲਮਪੁਰ, ਗੁਰਨਾਮ ਸਿੰਘ ਬਾਜਵਾ ਖੈਰਾਬਾਦ, ਬਲਦੇਵ ਸਿੰਘ ਬੁਧੋਬਰਕਤ, ਪਰਮਜੀਤ ਸਿੰਘ ਸੈਦੋਵਾਲ, ਦਿਲਬਾਗ ਸਿੰਘ ਗਾਲੋਵਾਲ, ਹਰਮਨ ਸਿੰਘ ਉਸਮਾਨ ਸ਼ਹੀਦ, ਸ਼ੇਰਪ੍ਰਤਾਪ ਸਿੰਘ ਚੀਮਾ, ਸਤਪਾਲ ਸਿੰਘ ਦੁਲਮੀਵਾਲ, ਪ੍ਰਗਟ ਸਿੰਘ ਰਾਸ਼ਪਲਮਾ, ਗੁਰਿੰਦਰ ਸਫਰੀ, ਮਨਜਿੰਦਰ ਸਿੰਘ ਗਿੱਲ, ਰਵਿੰਦਰ ਘੁੰਮਣ, ਸਤਨਾਮ ਸਿੰਘ ਇਬਰਾਹੀਮਪੁਰ, ਤਜਿੰਦਰ ਸਿੰਘ ਹਮਜ਼ਾ ਤੇ ਹਰਪ੍ਰੀਤ ਸਿੰਘ ਬਾਜਵਾ ਸਣੇ ਵੱਡੀ ਗਿਣਤੀ ਲੋਕ ਮੌਜੂਦ ਸਨ।

Advertisement
Advertisement
Show comments