ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁੱਧ ਦਾ ਕੰਟੇਨਰ ਪਲਟਿਆ

ਪੱਤਰ ਪ੍ਰੇਰਕ ਫਿਲੌਰ, 28 ਅਪਰੈਲ ਇੱਥੇ ਛੇ-ਮਾਰਗੀ ਸੜਕ ’ਤੇ ਵਾਪਰੇ ਹਾਦਸੇ ’ਚ ਦੁੱਧ ਵਾਲਾ ਟੈਂਕਰ ਪਲਟ ਗਿਆ ਜਿਸ ਦੌਰਾਨ ਟੈਂਕਰ ਚਾਲਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੁੱਧ ਨਾਲ ਭਰਿਆ ਟੈਂਕਰ ਪੀ ਬੀ 03 ਏ ਵਾਈ 2089 ਬਟਾਲਾ ਤੋਂ ਅੰਬਾਲਾ ਵੱਲ...
Advertisement

ਪੱਤਰ ਪ੍ਰੇਰਕ

ਫਿਲੌਰ, 28 ਅਪਰੈਲ

Advertisement

ਇੱਥੇ ਛੇ-ਮਾਰਗੀ ਸੜਕ ’ਤੇ ਵਾਪਰੇ ਹਾਦਸੇ ’ਚ ਦੁੱਧ ਵਾਲਾ ਟੈਂਕਰ ਪਲਟ ਗਿਆ ਜਿਸ ਦੌਰਾਨ ਟੈਂਕਰ ਚਾਲਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੁੱਧ ਨਾਲ ਭਰਿਆ ਟੈਂਕਰ ਪੀ ਬੀ 03 ਏ ਵਾਈ 2089 ਬਟਾਲਾ ਤੋਂ ਅੰਬਾਲਾ ਵੱਲ ਜਾ ਰਿਹਾ ਸੀ‌ ਕਿ ਆਰਸੀ ਪਲਾਜ਼ਾ ਨੇੜੇ ਪਲਟ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ’ਚ ਬੁਰੀ ਤਰ੍ਹਾਂ ਜ਼ਖਮੀ ਡਰਾਈਵਰ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਏਐੱਸਆਈ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੰਟੇਨਰ ਸਿੱਧਾ ਕਰਵਾ ਕੇ ਟਰੈਫਿਕ ਨੂੰ ਚਾਲੂ ਕਰਵਾਇਆ।

Advertisement
Show comments