ਕਰੰਟ ਲੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
ਪੱਤਰ ਪ੍ਰੇਰਕ ਸ਼ਾਹਕੋਟ, 26 ਜੂਨ ਕਰੰਟ ਲੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਥਿੰਦ ਇੰਟਰਲਾਕ ਟਾਈਲ ਫੈਕਟਰੀ ਲੋਹੀਆਂ ਖਾਸ ’ਤੇ ਕੰਮ ਕਰਦੇ ਸੱਤ ਕੁਮਾਰ (21) ਵਾਸੀ ਪਿਲਖਨੀ ਜ਼ਿਲ੍ਹਾ ਸਹਾਰਨਪੁਰ (ਯੂ.ਪੀ) ਅਤੇ ਧਰਮਿੰਦਰ ਸਿੰਘ ਵਾਸੀ ਲੋਹੀਆਂ ਖਾਸ ਟਰੈਕਟਰ/ਟਰਾਲੀ ’ਤੇ ਮਹਿਤਪੁਰ...
Advertisement
ਪੱਤਰ ਪ੍ਰੇਰਕ
ਸ਼ਾਹਕੋਟ, 26 ਜੂਨ
Advertisement
ਕਰੰਟ ਲੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਥਿੰਦ ਇੰਟਰਲਾਕ ਟਾਈਲ ਫੈਕਟਰੀ ਲੋਹੀਆਂ ਖਾਸ ’ਤੇ ਕੰਮ ਕਰਦੇ ਸੱਤ ਕੁਮਾਰ (21) ਵਾਸੀ ਪਿਲਖਨੀ ਜ਼ਿਲ੍ਹਾ ਸਹਾਰਨਪੁਰ (ਯੂ.ਪੀ) ਅਤੇ ਧਰਮਿੰਦਰ ਸਿੰਘ ਵਾਸੀ ਲੋਹੀਆਂ ਖਾਸ ਟਰੈਕਟਰ/ਟਰਾਲੀ ’ਤੇ ਮਹਿਤਪੁਰ ’ਚ ਟਾਈਲਾਂ ਦੇ ਕੇ ਵਾਪਸ ਆ ਰਹੇ ਸਨ। ਜਿਉਂ ਹੀ ਉਹ ਪਿੰਡ ਰੌਤ ਤੇ ਗਿਹਲਣ ਦੇ ਕੋਲ ਪੁੱਜੇ ਤਾਂ ਖੇਤਾਂ ਵਿਚ ਚੱਲਦੀ ਕਿਸਾਨ ਦੀ ਮੋਟਰ ਤੋਂ ਪਾਣੀ ਪੀਣ ਚਲੇ ਗਏ। ਜਿਉਂ ਹੀ ਸੱਤ ਕੁਮਾਰ ਮੋਟਰ ਤੋਂ ਪਾਣੀ ਪੀਣ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ। ਉਸ ਦੇ ਸਾਥੀ ਨੇ ਇਸਦੀ ਸੂਚਨਾ ਫੈਕਟਰੀ ਮਾਲਕਾਂ ਨੂੰ ਦਿੱਤੀ। ਫੈਕਟਰੀ ਮਾਲਕਾਂ ਨੇ ਆ ਕੇ ਮਜ਼ਦੂਰ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਏ.ਐੱਸ.ਆਈ ਸਰਵਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਾਜਲ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿਤੀ।
Advertisement