ਦਵਾਈਆਂ ਦਾ ਲੰਗਰ
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਵਿੱਚ ਦਵਾਈ ਲੰਗਰ ਦੀ ਸੇਵਾ ਕੀਤੀ ਗਈ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀ ਅਤੇ ਨਤਮਸਤਕ ਹੋ ਕੇ ਆ ਰਹੀਆਂ ਸੰਗਤਾਂ ਵਿੱਚ ਲੋੜਵੰਦਾਂ ਨੂੰ ਮਾਹਿਰ ਡਾਕਟਰ ਸਾਹਿਬਾਨ...
Advertisement
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਵਿੱਚ ਦਵਾਈ ਲੰਗਰ ਦੀ ਸੇਵਾ ਕੀਤੀ ਗਈ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀ ਅਤੇ ਨਤਮਸਤਕ ਹੋ ਕੇ ਆ ਰਹੀਆਂ ਸੰਗਤਾਂ ਵਿੱਚ ਲੋੜਵੰਦਾਂ ਨੂੰ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਦਵਾਈਆਂ ਦੀ ਸੇਵਾ ਕੀਤੀ ਗਈ। ਚਮੜੀ ਰੋਗਾਂ ਦੇ ਮਾਹਿਰ ਡਾ. ਅਮਰਜੀਤ ਸਿੰਘ ਸਚਦੇਵਾ, ਡਾ. ਸ਼ੁਕੀਨ ਸਿੰਘ ਹਸਪਤਾਲ ਦੇ ਡਾਕਟਰ ਸਾਹਿਬਾਨ, ਲਿਵਾਸਾ ਹਸਪਤਾਲ ਦੇ ਡਾਕਟਰ ਸਾਹਿਬਾਨ ਅਤੇ ਅਨੰਦ ਕਾਲਜ ਆਫ਼ ਨਰਸਿੰਗ ਜੇਠੂਵਾਲ ਦੀਆਂ ਨਰਸ ਬੀਬੀਆਂ ਨੇ ਇਸ ਮੈਡੀਕਲ ਕੈਂਪ ਨੂੰ ਸਫ਼ਲ ਕੀਤਾ। ਇਸ ਵਿੱਚ ਪਰਮੀਤ ਸਿੰਘ ਚੱਢਾ ਗਲੋਬਲ ਚੇਅਰਮੈਨ, ਰਜਿੰਦਰ ਸਿੰਘ ਮਰਵਾਹਾ ਪੰਜਾਬ ਚੇਅਰਮੈਨ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਐਡਵਾਈਜ਼ਰ, ਦਮਨਜੀਤ ਸਿੰਘ, ਅਵਤਾਰ ਸਿੰਘ ਕੈਨੇਡਾ, ਮਨਦੀਪ ਸਿੰਘ, ਰੁਪਿੰਦਰ ਸਿੰਘ ਕਟਾਰੀਆ ਆਦਿ ਨੇ ਸੇਵਾ ਨਿਭਾਈ।
Advertisement
Advertisement