ਵਿਆਹੁਤਾ ਦੀ ਮੌਤ: ਪਰਿਵਾਰ ਵੱਲੋਂ ਐੱਸ ਪੀ ਦਫ਼ਤਰ ਬਾਹਰ ਧਰਨਾ
ਇਸ ਮੌਕੇ ਹਰਭਜਨ ਸਿੰਘ ਬਲਾਲੋਂ, ਲੇਖ ਰਾਜ ਜਮਾਲਪੁਰੀ, ਚਿਰੰਜੀ ਲਾਲ, ਅਮਨਦੀਪ ਕੌਂਸਲਰ, ਪਰਮਿੰਦਰ ਬੋਧ ਤੇ ਮਨੀ ਅੰਬੇਦਕਰੀ ਨੇ ਕਿਹਾ ਕਿ ਮੁਸਕਾਨ ਨੂੰ ਉਸ ਦੇ ਪਤੀ ਤੇ ਹੋਰ ਪਰਿਵਾਰਿਕ ਮੈਂਬਰਾ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਜ਼ਹਿਰੀਲੀ ਦਵਾਈ ਪਿਲਾਈ ਗਈ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਜਲੰਧਰ ਰੈੱਫ਼ਰ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧ ’ਚ ਪੁਲੀਸ ਨੇ ਸੰਨੀ ਕੁਮਾਰ ਵਾਸੀ ਰਾਵਲਪਿੰਡੀ, ਨਨਾਣ ਸਿਮਰ, ਚਾਚੀ ਮੰਜੂ ਤੇ ਜੇਠਾਣੀ ਗੁਰਪ੍ਰੀਤ ਕੌਰ ਵਾਸੀਆਨ ਰਾਵਲਪਿੰਡੀ ਖਿਲਾਫ਼ ਧਾਰਾ 103, 3(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦ ਕੀਤੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਧਰਨਕਾਰੀਆਂ ਨਾਲ ਗੱਲਬਾਤ ਕਰਨ ਲਈ ਐੱਸ.ਪੀ. ਗੁਰਮੀਤ ਕੌਰ ਚਾਹਲ ਮੌਕੇ ’ਤੇ ਗਏ ਅਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਚਾਹਲ ਨੇ ਇਸ ਸਬੰਧੀ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇਸ ਉਪਰੰਤ ਹੀ ਪੁਲੀਸ ਅਗਲੀ ਕਾਰਵਾਈ ਕਰੇਗੀ।