ਮਨੋਹਰ ਲਾਲ ਕਸ਼ੱਤਰੀਆ ਟਾਂਕ ਸਭਾ ਦੇ ਅੱਠਵੀਂ ਵਾਰ ਪ੍ਰਧਾਨ ਚੁਣੇ
ਪੱਤਰ ਪ੍ਰੇਰਕ
ਜਲੰਧਰ, 26 ਮਈ
ਸੰਤ ਨਾਮਦੇਵ ਕਸ਼ੱਤਰੀਆ ਟਾਂਕ ਸਭਾ ਜ਼ਿਲ੍ਹਾ ਜਲੰਧਰ ਦੀ ਇਕੱਤਰਤਾ ਵਿੱਚ ਮਨੋਹਰ ਲਾਲ ਨੂੰ ਪ੍ਰਧਾਨ ਚੁਣ ਲਿਆ ਗਿਆ। ਮਨੋਹਰ ਲਾਲ ਇਸ ਸਭਾ ਦੇ ਪ੍ਰਧਾਨ ਸੰਨ 2003 ਤੋਂ ਚੱਲੇ ਆ ਰਹੇ ਹਨ। ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸੰਤ ਨਾਮਦੇਵ ਭਵਨ, ਮਾਡਲ ਹਾਊਸ ਵਿੱਚ ਇਕੱਤਰਤਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਦੀ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਇਸ ਪਿਛੋਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਰ.ਪੀ. ਗਾਂਧੀ ਨੇ ਸੰਤ ਨਾਮਦੇਵ ਭਵਨ ਵਿੱਚ ਚਲ ਰਹੇ ਉਸਾਰੀ ਦੇ ਕੰਮਾਂ ’ਤੇ ਚਾਨਣਾ ਪਾਇਆ। ਇਸ ਉਪਰੰਤ ਸਭਾ ਦੇ ਕੈਸ਼ੀਅਰ ਹਰੀਸ਼ ਚਿੱਤਰਾ ਨੇ ਪਿਛਲੇ ਤਿੰਨ ਸਾਲਾਂ ਦਾ ਹਿਸਾਬ ਕਿਤਾਬ ਸਭਾ ਦੇ ਮੈਂਬਰਾਂ ਅੱਗੇ ਰੱਖਿਆ। ਫਿਰ ਸਭਾ ਦੇ ਪ੍ਰਧਾਨ ਦੀ ਚੋਣ ਬਾਰੇ ਜਨਰਲ ਸਕੱਤਰ ਵਲੋਂ ਐਲਾਨ ਕਰਕੇ ਕਿਹਾ ਗਿਆ ਕਿ ਪ੍ਰਧਾਨਗੀ ਲਈ ਨਾਂ ਪੇਸ਼ ਕੀਤੇ ਜਾਣ।
ਆਰ.ਪੀ. ਗਾਂਧੀ ਨੇ ਪਹਿਲਾਂ ਹੀ ਚਲੇ ਆ ਰਹੇ ਪ੍ਰਧਾਨ ਮਨੋਹਰ ਲਾਲ ਹੁਰਾਂ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ। ਇਸ ਤੋਂ ਬਾਅਦ ਤਈਦ ਅਜੈ ਕੌਸ਼ਲ ਨੇ ਕੀਤੀ। ਇੰਜੀ. ਕਰਮਜੀਤ ਸਿੰਘ ਨੇ ਵੀ ਮਨੋਹਰ ਲਾਲ ਨੂੰ ਪ੍ਰਧਾਨ ਵਜੋਂ ਚੁਣੇ ਜਾਣ ਦੀ ਸਿਫਾਰਸ਼ ਕੀਤੀ। ਮੈਂਬਰਾਂ ਦੀ ਸਰਬਸੰਮਤੀ ਨਾਲ ਮਨੋਹਰ ਲਾਲ ਨੂੰ ਪ੍ਰਧਾਨ ਚੁਣ ਲਿਆ ਗਿਆ।