ਸਰਕਾਰੀ ਅਨਾਜ ’ਚ ਹੇਰਾ-ਫੇਰੀ; ਕੇਸ ਦਰਜ
ਪੰਜਾਬ ਰਾਜ ਗੁਦਾਮ ਨਿਗਮ ਕਪੂਰਥਲਾ ਦੇ ਜ਼ਿਲ੍ਹਾ ਮੈਨੇਜਰ ਨੇ ਸਰਕਾਰੀ ਅਨਾਜ ’ਚ ਗਬਨ ਤੇ ਹੇਰਾਫੇਰੀ ਕਰਨ ਸਬੰਧੀ ਇੱਕ ਵਿਅਕਤੀ ਖ਼ਿਲਾਫ਼ ਧਾਰਾ 316(5) ਬੀਐੱਨਐੱਸ ਤਹਿਤ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਜ਼ਿਲ੍ਹਾ ਮੈਨੇਜਰ ਤੇਜਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ...
Advertisement
ਪੰਜਾਬ ਰਾਜ ਗੁਦਾਮ ਨਿਗਮ ਕਪੂਰਥਲਾ ਦੇ ਜ਼ਿਲ੍ਹਾ ਮੈਨੇਜਰ ਨੇ ਸਰਕਾਰੀ ਅਨਾਜ ’ਚ ਗਬਨ ਤੇ ਹੇਰਾਫੇਰੀ ਕਰਨ ਸਬੰਧੀ ਇੱਕ ਵਿਅਕਤੀ ਖ਼ਿਲਾਫ਼ ਧਾਰਾ 316(5) ਬੀਐੱਨਐੱਸ ਤਹਿਤ ਕੇਸ ਦਰਜ ਕਰਵਾਇਆ ਹੈ।
ਸ਼ਿਕਾਇਤਕਰਤਾ ਜ਼ਿਲ੍ਹਾ ਮੈਨੇਜਰ ਤੇਜਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੇਂਦਰ ਇੰਚਾਰਜ ਸਤਪਾਲ ਸਿੰਘ ਤਕਨੀਕੀ ਸਹਾਇਕ ਰਾਜ ਗੁਦਾਮ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਮੈ. ਸਟਾਰ ਫੂਡ ਇੰਟਰਨੈਸ਼ਨਲ ਖਲਵਾੜਾ ਦੀ ਜਾਂਚ ਦੌਰਾਨ 7100 ਬੋਰੀਆਂ ਦੀ ਘਾਟ ਪਾਈ ਗਈ ਹੈ ਜਿਸ ਦੇ ਨਾਲ ਹੀ ਖਲਵਾੜਾ ਕੈਂਪਸ ਦੇ ਗੁਦਾਮਾਂ ’ਚ ਸੜਕਾਂ ਤੇ ਓਪਨ ’ਚ ਨਿਗਮ ਦੀ ਭੰਡਾਰ ਕਣਕ ਦਾ ਨਿਰੀਖਣ ਕਰਨ ਤੇ 1317 ਬੋਰੀਆਂ ਦੀ ਘਾਟ ਪਾਈ ਗਈ। ਇਸ ਸਬੰਧ ’ਚ ਹੁਣ ਤੱਕ ਕੁੱਲ 8417 ਬੋਰੀਆਂ ਦੀ ਘਾਟ ਪਾਈ ਗਈ। ਪੁਲੀਸ ਨੇ ਸਤਪਾਲ ਸਿੰਘ ਵਾਸੀ ਗਿਲਕੋ ਗਰੀਨ ਹੁਸ਼ਿਆਰਪੁਰ ਰੋਡ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement