ਛੇ ਸਾਲਾ ਬੱਚੀ ਦਾ ਪਿੱਛਾ ਕਰਦਾ ਵਿਅਕਤੀ ਕਾਬੂ
ਭਗਤਪੁਰਾ ਇਲਾਕੇ ’ਚ ਇੱਕ ਵਿਅਕਤੀ ਵੱਲੋਂ ਛੇ ਸਾਲਾ ਦੀ ਬੱਚੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ, ਉਕਤ ਵਿਅਕਤੀ ਵੱਲੋਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਣ ਲਈ ਮੁਹੱਲੇ ’ਚ ਝੂਲੇ ਲਗਾਏ ਹੋਏ ਸਨ। ਉਸ ਨੇ ਪਹਿਲਾਂ ਛੋਟੇ ਬੱਚੇ ਤੋਂ...
Advertisement
ਭਗਤਪੁਰਾ ਇਲਾਕੇ ’ਚ ਇੱਕ ਵਿਅਕਤੀ ਵੱਲੋਂ ਛੇ ਸਾਲਾ ਦੀ ਬੱਚੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ, ਉਕਤ ਵਿਅਕਤੀ ਵੱਲੋਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਣ ਲਈ ਮੁਹੱਲੇ ’ਚ ਝੂਲੇ ਲਗਾਏ ਹੋਏ ਸਨ। ਉਸ ਨੇ ਪਹਿਲਾਂ ਛੋਟੇ ਬੱਚੇ ਤੋਂ ਬੱਚੀ ਬਾਰੇ ਪੁੱਛਿਆ ਤੇ ਫਿਰ ਬੱਚੀ ਦੇ ਘਰ ਤੱਕ ਗਿਆ। ਜਦੋਂ ਪਤਾ ਲੱਗਿਆ ਕਿ ਬੱਚੀ ਸਕੂਲ ਗਈ ਹੈ, ਤਾਂ ਉਹ ਉਸ ਦਾ ਪਿੱਛਾ ਕਰਦਾ ਹੋਇਆ ਸਕੂਲ ਤੱਕ ਪਹੁੰਚ ਗਿਆ। ਇਲਾਕਾ ਵਾਸੀਆਂ ਨੂੰ ਜਦੋਂ ਇਹ ਵਿਅਕਤੀ ਸ਼ੱਕੀ ਲੱਗਾ, ਤਾਂ ਉਨ੍ਹਾਂ ਨੇ ਇੱਕ ਦੂਸਰੇ ਨੂੰ ਸੂਚਨਾ ਦਿੱਤੀ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਕਾਬੂ ਕਰ ਲਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਫਗਵਾੜਾ ਪੁਲੀਸ ਮੌਕੇ ’ਤੇ ਪਹੁੰਚੀ ਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement