ਹਾਕੀ ’ਚ ਮਾਹਿਲਪੁਰ ਦੀਆਂ ਲੜਕੀਆਂ ਅੱਵਲ
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਅਮਨਦੀਪ ਸ਼ਰਮਾ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰੀਤ ਸਿੰਘ ਤੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ ਵੀ ਮੌਜੂਦ ਸਨ। ਇਸ ਦੌਰਾਨ ਹੋਏ ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿੱਚ ਮਾਹਿਲਪੁਰ-1 ਨੇ ਬਾਜ਼ੀ ਮਾਰੀ ਅਤੇ ਮੁਕੇਰੀਆਂ ਦੀਆਂ ਲੜਕੀਆਂ ਦੋਇਮ ਰਹੀਆਂ। ਲੜਕਿਆਂ ਦੇ ਹਾਕੀ ਮੁਕਾਬਲਿਆਂ ਵਿੱਚ ਮਾਹਿਲਪੁਰ ਦੀ ਟੀਮ ਨੇ ਪਹਿਲਾ ਅਤੇ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿੱਚ ਵੀ ਮਾਹਿਲਪੁਰ ਨੇ ਬਾਜੀ ਮਾਰੀ ਅਤੇ ਮੁਕੇਰੀਆਂ ਦੀਆਂ ਲੜਕੀਆਂ ਦੋਇਮ ਰਹੀਆਂ। ਲੜਕੇ ਬੈਡਮਿੰਟਨ ਵਿੱਚੋਂ ਹੁਸ਼ਿਆਰਪੁਰ 2 ਏ ਦੀ ਟੀਮ ਅੱਵਲ ਅਤੇ ਮੁਕੇਰੀਆਂ 2 ਟੀਮ ਦੂਜੇ ਸਥਾਨ ’ਤੇ ਰਹੀ। ਹੈਂਡਬਾਲ ਲੜਕੇ ’ਚੋਂ ਹਾਜੀਪੁਰ ਪਹਿਲੇ ਤੇ ਮਾਹਿਲਪੁਰ 2 ਦੀ ਟੀਮ ਦੂਜੇ ਸਥਾਨ ’ਤੇ ਰਹੀ। ਹੈਂਡਬਾਲ ਲੜਕੀਆਂ ’ਚ ਮਾਹਿਲਪੁਰ 2 ਦੀ ਟੀਮ ਅੱਵਲ ਅਤੇ ਮਾਹਿਲਪੁਰ-1 ਦੀ ਟੀਮ ਦੋਇਮ ਰਹੀ। ਸ੍ਰੀ ਸ਼ਰਮਾ ਨੇ ਕਿਹਾ ਕਿ ਬੱਚਿਆਂ ਵਿੱਚ ਖੇਡਾਂ ਪ੍ਰਤੀ ਹਮੇਸ਼ਾ ਹੀ ਉਤਸ਼ਾਹ ਰਹਿੰਦਾ ਹੈ। ਬੱਚਿਆਂ ਨੂੰ ਸਿਰਫ਼ ਮੌਕਾ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਸੰਦੀਪ ਸੂਦ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਜਸਵਿੰਦਰ ਪਾਲ ਬਾਂਸਲ, ਚਰਨਜੀਤ ਸਿੰਘ ਸਿੱਧੂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਰਾਜਕੁਮਾਰ, ਟੂਰਨਾਮੈਂਟ ਕਮੇਟੀ ਦੇ ਮੈਂਬਰ ਹੈੱਡ ਟੀਚਰ ਰਮਨ ਕੁਮਾਰ ਐਰੀ, ਚੰਦਰ ਪ੍ਰਕਾਸ਼ ਸੈਨੀ, ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਅਜੈ ਕੁਮਾਰ ਰਾਮ ਸਿੰਘ, ਮੂਨਿਤ ਖੰਨਾ, ਪੂਨਮ ਰਾਜਪੂਤ, ਮਨਪ੍ਰੀਤ ਕੌਰ, ਜਸਵੀਰ ਸਿੰਘ, ਨਿਤਿਨ ਕੁਮਾਰ, ਪ੍ਰਵੀਣ ਸ਼ਰਮਾ ਆਦਿ ਵੀ ਹਾਜ਼ਰ ਸਨ।
