ਲਾਇਨਜ਼ ਕਲੱਬ ਵੱਲੋਂ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ
ਲਾਇਨਜ਼ ਕਲੱਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਆਦਮਪੁਰ ਵੱਲੋਂ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਚੋਢਾ ਅਤੇ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਵੰਦਰ ਕੁਮਾਰ ਚਾਂਦ ਦੀ ਦੇਖ-ਰੇਖ ਹੇਠ ਪੂਰਨ ਹਸਪਤਾਲ ਆਦਮਪੁਰ ਅਤੇ ਦਸਮੇਸ਼ ਹਸਪਤਾਲ ਭੋਗਪੁਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਧੁੱਸੀ ਬੰਨ ਨੇੜਲੇ...
Advertisement
ਲਾਇਨਜ਼ ਕਲੱਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਆਦਮਪੁਰ ਵੱਲੋਂ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਚੋਢਾ ਅਤੇ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਵੰਦਰ ਕੁਮਾਰ ਚਾਂਦ ਦੀ ਦੇਖ-ਰੇਖ ਹੇਠ ਪੂਰਨ ਹਸਪਤਾਲ ਆਦਮਪੁਰ ਅਤੇ ਦਸਮੇਸ਼ ਹਸਪਤਾਲ ਭੋਗਪੁਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਧੁੱਸੀ ਬੰਨ ਨੇੜਲੇ ਪਿੰਡ ਨਰੰਗਪੁਰ, ਫਰੀਦਪੁਰ ਅਤੇ ਠੱਠਾ (ਦੀਨਾਨਗਰ) ਵਿੱਚ ਮੈਡੀਕਲ ਕੈਂਪ ਲਗਾਏ ਗਏ।
ਕੋ-ਚੇਅਰਮੈਨ ਲਾਇਨਜ਼ ਅਮਰਜੀਤ ਸਿੰਘ ਭੋਗਪੁਰੀਆਂ ਨੇ ਦੱਸਿਆ ਕਿੇ ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਸ਼ੁਭਮ, ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਕਰਨੈਲ ਸਿੰਘ ਤੇ ਹੱਡੀਆਂ ਤੇ ਜਨਰਲ ਰੋਗਾਂ ਦੇ ਡਾ. ਵਰਿੰਦਰਪਾਲ ਸਿੰੰਘ ਅਤੇ ਡਾ. ਓਕਾਰ ਸਿੰਘ ਨੇ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਲੋੜੀਂਦਾ ਸਾਮਾਨ ਵੰਡਿਆ। ਉਨ੍ਹਾਂ ਦੱਸਿਆ ਕਿ ਤਿੰਨ ਪਿੰਡਾਂ ਵਿੱਚ 10 ਟਨ ਚਾਰਾ ਵੀ ਦਿੱਤਾ ਗਿਆ। ਇਸ ਮੌਕੇ ਵਿਨੋਦ ਕੁਮਾਰ ਟੰਡਨ, ਕੁਲਵੀਰ ਸਿੰਘ, ਹਰਵਿੰਦਰ ਸਿੰਘ ਪਰਹਾਰ, ਅਮਰ ਸਿੰਘ, ਵਿਕਰਮ ਕੁਮਾਰ ਟੰਡਨ, ਹਸਪਤਾਲ ਸਟਾਫ ਵਿਵੇਕ ਸ਼ਰਮਾ ਤੇ ਹੋਰ ਮੈਂਬਰਾਂ ਨੇ ਵੀ ਸਹਿਯੋਗ ਦਿੱਤਾ। ਇਸ ਮੌਕੇ ਹਰਮਨ ਸਿੰਘ ਭੋਗਪੁਰੀਆ, ਗੁਰਜਾਪ ਸਿੰਘ, ਦੀਪਕ ਕੁਮਾਰ, ਰੋਹਿਤ ਸੈਣੀ, ਕਰਨ, ਮਨਦੀਪ ਸਿੰਘ ਅਤੇ ਹਰਵਿੰਦਰ ਸਿੰਘ ਹਾਜ਼ਰ ਸਨ।
Advertisement
Advertisement