ਵੈੱਲਫੇਅਰ ਸੁਸਾਇਟੀ ਵੱਲੋਂ ਨਿਗਮ ਕਮਿਸ਼ਨਰ ਦੇ ਨਾਂ ਪੱਤਰ
ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੀ ਮੰਗ
Advertisement
ਨਿਊ ਸੁਖਚੈਨ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਅੱਜ ਵਫ਼ਦ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਨੂੰ ਮਿਲਿਆ ਤੇ ਨਿਗਮ ਕਮਿਸ਼ਨਰ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ। ਸੁਸਾਇਟੀ ਪ੍ਰਧਾਨ ਗੁਰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਹੱਲਾ ਨਿਊ ਸੁਖਚੈਨ ਨਗਰ ਤੋਂ ਗੌਂਸਪੁਰ ਤੱਕ ਅਵਾਰਾ ਕੁੱਤਿਆਂ ਦੀ ਬਹੁਤ ਦਹਿਸ਼ਤ ਹੈ, ਜੋ ਕਿ 40-45 ਦੀ ਤਦਾਦ ’ਚ ਦਿਨ-ਰਾਤ ਸੜਕਾਂ ’ਤੇ ਘੁੰਮਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਸਵੇਰ ਸਮੇਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜਾਂਦੀ ਸੰਗਤ ਤੇ ਸਵੇਰੇ-ਸ਼ਾਮ ਸੈਰ ’ਤੇ ਜਾਣ ਵਾਲਿਆਂ ਨੂੰ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਰਾ ਕੁੱਤਿਆਂ ਕਰਕੇ ਮੁਹੱਲੇ ਦੇ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਇਸ ਮੌਕੇ ਬਲਜੀਤ ਸਿੰਘ ਛਾਬੜਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਬਾਜਵਾ ਜਨਰਲ ਸਕੱਤਰ, ਸਰਬਜੀਤ ਸਿੰਘ ਰਾਜੂ ਸਕੱਤਰ, ਪਰਮਜੀਤ ਸਿੰਘ ਪਰਮਾਰ ਖ਼ਜ਼ਾਨਚੀ ਤੋਂ ਇਲਾਵਾ ਤਜਿੰਦਰ ਸਿੰਘ ਸੱਤੀ, ਸੰਦੀਪ ਕਲਸੀ, ਅਸ਼ੋਕ ਧੀਮਾਨ, ਅਰੁਣ ਕੁਮਾਰ, ਸੁਖਦੀਪ ਸਿੰਘ ਢੇਸੀ ਹਾਜ਼ਰ ਸਨ।
Advertisement
Advertisement