ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਨਸ਼ਿਆਂ ਵਿਰੁੱਧ ਰੈਲੀਆਂ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਸਿੱਖਿਆ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਵਿਦਿਆਰਥੀਆਂ, ਅਧਿਆਪਕਾਂ, ਪੈਨਲ ਐਡਵੋਕੇਟਸ ਅਤੇ ਪੈਰਾ ਲੀਗਲ ਵਾਲੰਟੀਅਰਾਾਂ ਵੱਲੋਂ ਜਾਗਰੂਕਤਾ ਰੈਲੀਆਂ ਹਿਰਦੇਜੀਤ ਸਿੰਘ ਚੀਫ਼ ਜੁਡੀਸ਼ਲ ਮੈਜਿਸਟ੍ਰੇਟ-ਕਮ-ਸਕੱਤਰ,...
Advertisement

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਸਿੱਖਿਆ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਵਿਦਿਆਰਥੀਆਂ, ਅਧਿਆਪਕਾਂ, ਪੈਨਲ ਐਡਵੋਕੇਟਸ ਅਤੇ ਪੈਰਾ ਲੀਗਲ ਵਾਲੰਟੀਅਰਾਾਂ ਵੱਲੋਂ ਜਾਗਰੂਕਤਾ ਰੈਲੀਆਂ ਹਿਰਦੇਜੀਤ ਸਿੰਘ ਚੀਫ਼ ਜੁਡੀਸ਼ਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਕਪੂਰਥਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਜਾਗਰੂਕਤਾ ਰੈਲੀ ਸਕੂਲ ਆਫ਼ ਐਮੀਨੈਂਸ ਕਪੂਰਥਲਾ ਤੋਂ ਸ਼ੁਰੂ ਹੋ ਕੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ, ਵਿਰਸਾ ਵਿਹਾਰ, ਅਫ਼ਸਰ ਕਲੋਨੀ, ਬੇਬੀ ਮਾਡਲ ਸਕੂਲ, ਰਿਹਾਇਸ਼ ਐਸ.ਐਸ.ਪੀ., ਸਟੇਟ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੋਂ ਹੁੰਦੇ ਹੋਏ ਵਾਪਸ ਸਕੂਲ ਆਫ਼ ਐਮੀਨੈਂਸ ਕਪੂਰਥਲਾ ਵਿੱਚ ਸਮਾਪਤ ਹੋਈ।

Advertisement

ਜਾਗਰੂਕਤਾ ਰੈਲੀ ਦੌਰਾਨ ਸਕੂਲ ਦੀ ਬੈਂਡ ਟੀਮ ਵੱਲੋਂ ਅਪਣੀ ਅਹਿਮ ਭੂਮਿਕਾ ਨਿਭਾਈ ਗਈ। ਰੈਲੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਖਿਲਾਫ਼ ਨਾਅਰੇ ਵੀ ਲਗਾਏ ਗਏ। ਇਸ ਮੌਕੇ ਹਿਰਦੇਜੀਤ ਸਿੰਘ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ  ਅਥਾਰਟੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਸਮਾਜਿਕ ਕੋਹੜ ਨੂੰ ਖਤਮ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਵਾਈ ਗਈ।

ਇਸ ਮੌਕੇ ਸਤਨਾਮ ਸਿੰਘ ਨੱਢਾ ਐਡਵੋਕੇਟ, ਗੁਲਸ਼ਨ ਲਾਲ ਐਡਵੋਕੇਟ, ਹਰਮਨਦੀਪ ਸਿੰਘ ਬਾਵਾ ਐਡਵੋਕੇਟ, ਪਰਮਜੀਤ ਕੌਰ ਕਾਹਲੋਂ ਐਡਵੋਕੇਟ, ਪੈਰਾ ਲੀਗਲ ਵਾਲੰਟੀਅਰ ਤੇ ਜ਼ਿਲ੍ਹਾ ਅਥਾਰਟੀ ਦੇ ਸਟਾਫ ਮੈਂਬਰਾਨ ਤੋਂ ਇਲਾਵਾ ਸਕੂਲ ਆਫ ਐਮੀਨੈਂਸ, ਕਪੂਰਥਲਾ ਦੇ ਪ੍ਰਿੰਸੀਪਲ ਸਾਹਿਬ, ਅਧਿਆਪਕ  ਅਤੇ ਵਿਦਿਆਰਥੀ ਹਾਜ਼ਰ ਸਨ।

Advertisement
Show comments