ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਾ ਵੜਿੰਗ ਦਾ ਪੁਤਲਾ ਫੂਕਿਆ

ਇਲਾਕੇ ਦੇ ਦਲਿਤਾਂ ਨੇ ਮਰਹੂਮ ਕਾਂਗਰਸੀ ਆਗੂ ਬੂਟਾ ਸਿੰਘ ਖ਼ਿਲਾਫ਼ ਨਿੰਦਣਯੋਗ ਟਿੱਪਣੀਆਂ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫੂਕਿਆ। ਜਥੇਬੰਦੀਆਂ ਦੇ ਨੁਮਾਇੰਦੇ ਬੱਸ ਅੱਡੇ ’ਤੇ ਇਕੱਠੇ ਹੋਏ ਅਤੇ ਮੁਜ਼ਾਹਰਾ ਕਰਦੇ ਥਾਣੇ ਅੱਗੇ ਪੁੱਜੇ। ਥਾਣੇ ਅੱਗੇ...
ਰਾਜਾ ਵੜਿੰਗ ਦਾ ਪੁਤਲਾ ਫੂਕਦੇ ਹੋਏ ਜਥੇਬੰਦੀਆਂ ਦੇ ਨੁਮਾਇੰਦੇ।
Advertisement

ਇਲਾਕੇ ਦੇ ਦਲਿਤਾਂ ਨੇ ਮਰਹੂਮ ਕਾਂਗਰਸੀ ਆਗੂ ਬੂਟਾ ਸਿੰਘ ਖ਼ਿਲਾਫ਼ ਨਿੰਦਣਯੋਗ ਟਿੱਪਣੀਆਂ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫੂਕਿਆ। ਜਥੇਬੰਦੀਆਂ ਦੇ ਨੁਮਾਇੰਦੇ ਬੱਸ ਅੱਡੇ ’ਤੇ ਇਕੱਠੇ ਹੋਏ ਅਤੇ ਮੁਜ਼ਾਹਰਾ ਕਰਦੇ ਥਾਣੇ ਅੱਗੇ ਪੁੱਜੇ। ਥਾਣੇ ਅੱਗੇ ਦਲਿਤ ਆਗੂ ਜੋਗਿੰਦਰ ਸਿੰਘ ਟਾਈਗਰ, ਨਿਰੰਜਨ ਸਿੰਘ ਪੂੰਨੀਆਂ, ਛਿੰਦਰ ਪਾਲ ਸਹੋਤਾ, ਗੁਰਪ੍ਰੀਤ ਥਾਪਰ, ਰਾਜਕੁਮਾਰ ਨਾਹਰ, ਦਲਬੀਰ ਸਿੰਘ ਸੱਭਰਵਾਲ, ਕਾਮਰੇਡ ਨਿਰਮਲ ਸਿੰਘ ਮਲਸੀਆਂ,ਜਸਵਿੰਦਰ ਸਿੰਘ ਲਸੂੜੀ ਅਤੇ ਜਗਤਾਰ ਸਿੰਘ ਕਿਲੀ ਨੇ ਇਕੱਠ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

Advertisement
Advertisement
Show comments