ਅਗਵਾ ਦਾ ਮਾਮਲਾ ਦਰਜ
ਰਾਮਾ ਮੰਡੀ ਦੀ ਪੁਲੀਸ ਨੇ ਨਾਬਾਲਗ ਲੜਕੇ ਨੂੰ ਅਗਵਾ ਕਰਨ ਦੇ ਦੋਸ਼ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਲਲਿਤਾ ਦੇਵੀ ਵਾਸੀ ਪੁਰਾਣਾ ਬੇਅੰਤ ਨਗਰ ਨੇ ਦੱਸਿਆ ਕਿ ਉਸ ਦਾ ਨਾਬਾਲਿਗ ਲੜਕਾ ਘਰੋਂ ਕਿਧਰੇ ਕੰਮ...
Advertisement
ਰਾਮਾ ਮੰਡੀ ਦੀ ਪੁਲੀਸ ਨੇ ਨਾਬਾਲਗ ਲੜਕੇ ਨੂੰ ਅਗਵਾ ਕਰਨ ਦੇ ਦੋਸ਼ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਲਲਿਤਾ ਦੇਵੀ ਵਾਸੀ ਪੁਰਾਣਾ ਬੇਅੰਤ ਨਗਰ ਨੇ ਦੱਸਿਆ ਕਿ ਉਸ ਦਾ ਨਾਬਾਲਿਗ ਲੜਕਾ ਘਰੋਂ ਕਿਧਰੇ ਕੰਮ ’ਤੇ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਉਸ ਨੂੰ ਸ਼ੱਕ ਹੈ ਕੀ ਕੋਈ ਵਿਅਕਤੀ ਉਸ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਅਗਵਾ ਕਰਕੇ ਲੈ ਗਿਆ ਹੈ। ਏਐੱਸਆਈ ਸੇਵਾ ਸਿੰਘ ਨੇ ਲਲਿਤਾ ਦੇਵੀ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਧਾਰਾ 137(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
