ਜੈਜੋਂ ਰੇਲ ਮੁੱਦੇ ’ਤੇ ਖੰਨਾ ਵੱਲੋਂ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ
ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਕੀਤੀ। ਖੰਨਾ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਜੈਜੋਂ ਵਪਾਰ ਅਤੇ ਇਤਿਹਾਸਕ ਪੱਖੋਂ ਪ੍ਰਸਿੱਧ ਕਸਬਾ ਹੈ ਜਿੱਥੇ ਜ਼ਿਆਦਾਤਰ ਲੋਕ ਕਾਰੋਬਾਰ ’ਤੇ ਨਿਰਭਰ ਹਨ। ਇੱਥੇ ਅੰਗਰੇਜ਼ਾਂ...
Advertisement
ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਕੀਤੀ। ਖੰਨਾ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਜੈਜੋਂ ਵਪਾਰ ਅਤੇ ਇਤਿਹਾਸਕ ਪੱਖੋਂ ਪ੍ਰਸਿੱਧ ਕਸਬਾ ਹੈ ਜਿੱਥੇ ਜ਼ਿਆਦਾਤਰ ਲੋਕ ਕਾਰੋਬਾਰ ’ਤੇ ਨਿਰਭਰ ਹਨ। ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਰੇਲਵੇ ਸਟੇਸ਼ਨ ਮੌਜੂਦ ਹੈ ਜਿੱਥੋਂ ਜੈਜੋਂ ਤੋਂ ਜਲੰਧਰ ਲਈ ਰੇਲ ਗੱਡੀ ਚੱਲਦੀ ਸੀ ਪਰ ਕਰੋਨਾ ਕਾਲ ਦੌਰਾਨ ਇਸ ਗੱਡੀ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਅੱਜ ਤੱਕ ਨੂੰ ਇਸ ਦੁਬਾਰਾ ਚਾਲੂ ਨਹੀਂ ਕੀਤਾ ਗਿਆ। ਇਸ ਕਾਰਨ ਰੇਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਖੰਨਾ ਨੇ ਰੇਲ ਮੰਤਰੀ ਨੂੰ ਕਿਹਾ ਕਿ ਜੇਕਰ ਜੈਜੋਂ ਰੇਲਵੇ ਸਟੇਸ਼ਨ ਤੋਂ ਊਨਾ (ਹਿਮਾਚਲ ਪ੍ਰਦੇਸ਼) ਤੱਕ ਰੇਲ ਐਕਸਟੈਂਸ਼ਨ ਵਧਾ ਦਿੱਤੀ ਜਾਵੇ ਤਾਂ ਰੇਲ ਯਾਤਰੀਆਂ ਨੂੰ ਦੋ ਵੱਡੇ ਕਾਰੋਬਾਰੀ ਪਲੇਟਫ਼ਾਰਮਾਂ ਨਾਲ ਜੋੜਿਆ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਲਾਭ ਮਿਲੇਗਾ।
Advertisement
Advertisement