ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਪੂਰਥਲਾ: ਮਹਿਲਾ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਾਂਭਿਆ ਮੋਰਚਾ

ਧਿਆਨ ਸਿੰਘ ਭਗਤ ਕਪੂਰਥਲਾ, 14 ਜੁਲਾਈ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਰਾਹਤ ਸਮੱਗਰੀ ਦੇ ਵੰਡ ਦੀ ਨਿਗਰਾਨੀ ਦੇ ਨਾਲ-ਨਾਲ ਮਹਿਲਾ ਅਧਿਕਾਰੀਆਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਪ੍ਰੀਤ ਕੌਰ ਅਤੇ ਐੱਸ ਡੀ ਐੱਮ...
ਏਡੀਸੀ (ਜ) ਅਮਰਪ੍ਰੀਤ ਕੌਰ ਅਤੇ ਐੱਸਡੀਐੱਮ ਚੰਦਰਾਜਯੋਤੀ ਲੋੜਵੰਦਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦੇ ਹੋਏ।
Advertisement

ਧਿਆਨ ਸਿੰਘ ਭਗਤ

ਕਪੂਰਥਲਾ, 14 ਜੁਲਾਈ

Advertisement

ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਰਾਹਤ ਸਮੱਗਰੀ ਦੇ ਵੰਡ ਦੀ ਨਿਗਰਾਨੀ ਦੇ ਨਾਲ-ਨਾਲ ਮਹਿਲਾ ਅਧਿਕਾਰੀਆਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਪ੍ਰੀਤ ਕੌਰ ਅਤੇ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਚੰਦਰਾਜਯੋਤੀ ਵੱਲੋਂ ਖੁਦ ਹੜ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਅਧਿਕਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਲੜਕੀਆਂ ਨੂੰ ਦਰਪੇਸ਼ ਮੁਸ਼ਕਲਾਂ ਜਾਣ ਕੇ ਉਨ੍ਹਾਂ ਦੇ ਹੱਲ ਲਈ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਔਰਤਾਂ ਵੱਲੋਂ ਸੈਨੇਟਰੀ ਪੈਡ, ਸੁੱਕਾ ਦੁੱਧ ਅਤੇ ਦਾਲਾਂ ਆਦਿ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਤਹਿਸੀਲਦਾਰ ਗੁਰਲੀਨ ਕੌਰ ਵੀ ਨਾਲ ਸਨ।

Advertisement
Tags :
ਅਧਿਕਾਰੀਆਂਸਾਂਭਿਆਹੜ੍ਹਕਪੂਰਥਲਾਖੇਤਰਾਂਪ੍ਰਭਾਵਿਤਮਹਿਲਾਮੋਰਚਾ