ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ
ਸ਼ਹੀਦੀ ਯਾਦਗਾਰ ਸਪੋਰਟਸ ਕਲੱਬ ਮੂਲੇਵਾਲ ਖਹਿਰਾ ਅਤੇ ਬ੍ਰਾਹਮਣਾਂ ਵੱਲੋਂ 1947 ਦੇ ਸ਼ਹੀਦਾਂ ਦੀ ਯਾਦ ’ਚ ਕਬੱਡੀ ਟੂਰਮਨਾਮੈਂਟ 2 ਅਤੇ 3 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਅੱਜ ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦਿਆ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਪਹਿਲੇ ਦਿਨ ਟੂਰਨਾਮੈਂਟ ਦਾ ਉਦਘਾਟਨ ਸਬ-ਇੰਸਪੈਕਟਰ ਰੂਪ ਲਾਲ ਅਤੇ 3 ਸਤੰਬਰ ਨੂੰ ਬਲਵਿੰਦਰ ਸਿੰਘ (ਸਪੇਨ) ਕਰਨਗੇ। ਪਹਿਲੇ ਦਿਨ 2 ਸਤੰਬਰ ਨੂੰ 45, 52 ਅਤੇ 60 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। 3 ਸਤੰਬਰ ਨੂੰ ਚਾਰ ਕਲੱਬਾਂ ਅਤੇ ਦੋਆਬਾ ਕਬੱਡੀ ਲੀਗ ਦੀਆਂ 10 ਟੀਮਾਂ ਦੇ ਮੈਚ ਹੋਣਗੇ। ਪੋਸਟਰ ਰਿਲੀਜ਼ ਕਰਨ ਮੌਕੇ ਸਰਪੰਚ ਸੋਹਣ ਸਿੰਘ, ਪ੍ਰਧਾਨ ਨਰੇਸ਼ ਕੁਮਾਰ ਪ੍ਰਧਾਨ, ਪੰਚ ਜਸਪਾਲ ਸਿੰਘ, ਸੁਖਦੇਵ ਸਿੰਘ, ਪੰਚ ਕਸ਼ਮੀਰ ਸਿੰਘ, ਕੁਲਵੰਤ ਸਿੰਘ, ਖਾਲਸਾ, ਪਵਨ ਕੁਮਾਰ, ਸਕੱਤਰ ਗੁਰਪ੍ਰੀਤ ਸਿੰਘ, ਤਲਵੀਰ ਖਹਿਰਾ, ਜੱਗਾ ਖਹਿਰਾ, ਭਿੰਦਾ ਖਹਿਰਾ, ਜੋਤ ਖਹਿਰਾ ਆਦਿ ਹਾਜ਼ਰ ਸਨ।