ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਦ ਨਿਕਾਸੀ ਨਾਲਿਆਂ ਕਾਰਨ ਡੁੱਬੀ ਆਈਟੀਆਈ...

ਕਿਸਾਨ ਸਭਾ ਨੇ ਨਿਕਾਸੀ ਨਾਲੇ ਬੰਦ ਕਰਨ ਅਤੇ ਸਫ਼ਾਈ ਫੰਡਾਂ ਦੀ ਜਾਂਚ ਮੰਗੀ
ਆਈ ਟੀ ਆਈ ਅੰਦਰੋਂ ਪਾਣੀ ਬਾਹਰ ਕੱਢਣ ਦੀ ਝਲਕ।
Advertisement

ਸ਼ਹਿਰ ਦੇ ਗੰਦੇ ਨਾਲਿਆਂ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਅਤੇ ਤਹਿਸੀਲ ਕੰਪਲੈਕਸ ਦੇ ਨਾਲ ਚੱਲਦੇ ਬੰਦ ਪਏ ਨਿਕਾਸੀ ਨਾਲੇ ਕਾਰਨ ਸਰਕਾਰੀ ਆਈ ਟੀ ਆਈ ਪਾਣੀ ਵਿੱਚ ਡੁੱਬ ਗਈ ਹੈ। ਬੰਦ ਪਏ ਨਿਕਾਸੀ ਨਾਲਿਆਂ ਕਾਰਨ ਖੇਤਾਂ ਦਾ ਓਵਰ ਫਲੋਅ ਹੋਇਆ ਪਾਣੀ ਸਿਵਲ ਅਦਾਲਤ ਨੂੰ ਜਾਂਦੀ ਸੜਕ ਨੂੰ ਪਾਰ ਕਰਕੇ ਪੁੱਡਾ ਕਲੋਨੀ ਅਤੇ ਤਹਿਸੀਲ ਕੰਪਲੈਕਸ ਅੰਦਰ ਵੀ ਜਾ ਵੜਿਆ। ਪ੍ਰਸ਼ਾਸਨ ਵੱਲੋਂ ਕਾਹਲੀ ਵਿੱਚ ਜੇ ਸੀ ਬੀ ਬੁਲਾ ਕੇ ਬੰਦ ਪਏ ਨਿਕਾਸੀ ਨਾਲੇ ਖੁਲਵਾਏ ਗਏ ਅਤੇ ਆਈ ਟੀ ਆਈ ਪ੍ਰਬੰਧਕਾਂ ਵੱਲੋਂ ਵੀ ਆਈ ਟੀ ਆਈ ਅੰਦਰ ਭਰਿਆ ਪਾਣੀ ਮੋਟਰ ਲਾ ਕੇ ਬਾਹਰ ਕੱਢਿਆ ਜਾ ਰਿਹਾ ਹੈ।

ਪਿੰਡ ਖੜਕ ਬੱਡਲਾ ਨੇੜਲੇ ਖੇਤਾਂ ਦਾ ਪਾਣੀ ਨਿਕਾਸੀ ਨਾਲਿਆਂ ਰਾਹੀਂ ਪਿੰਡ ਰਾਮਗੜ੍ਹ ਕੁੱਲੀਆਂ ਨੇੜਿਓਂ ਖੇਤਾਂ ਵਿੱਚ ਦੀ ਪਾਰ ਕਰਕੇ ਡਰੇਨਾਂ ਵਿੱਚ ਜਾ ਪੈਂਦਾ ਸੀ ਪਰ ਕੁਝ ਸਮਾਂ ਪਹਿਲਾਂ ਇਸਦੇ ਰਾਹ ਵਿੱਚ ਪੁੱਡਾ ਕਲੋਨੀ ਅਤੇ ਸਿਵਲ ਅਦਾਲਤ ਦੀ ਉਸਾਰੀ ਹੋ ਜਾਣ ਕਾਰਨ ਨਿਕਾਸੀ ਨਾਲੇ ਠੱਪ ਹੋ ਗਏ। ਕੇਵਲ ਇੱਕ ਹੀ ਨਿਕਾਸੀ ਨਾਲਾ ਰਹਿ ਗਿਆ, ਜਿਹੜਾ ਸਰਕਾਰੀ ਆਈ ਟੀ ਆਈ ਦੇ ਨਾਲ ਚੱਲਦਾ ਸੀ ਅਤੇ ਤਹਿਸੀਲ ਕੰਪਲੈਕਸ ਦੇ ਨੇੜਿਓਂ ਸ਼ਾਹ ਨਹਿਰ ਵਿੱਚ ਡਿੱਗਦਾ ਸੀ ਪਰ ਕਾਫੀ ਦੇਰ ਤੋਂ ਬੰਦ ਪਏ ਇਸ ਨਾਲੇ ਨੂੰ ਖੁੱਲ੍ਹਵਾਉਣ ਲਈ ਨਗਰ ਕੌਂਸਲ ਜਾਂ ਪ੍ਰਸਾਸ਼ਨ ਨੇ ਕਦੇ ਧਿਆਨ ਨਹੀਂ ਦਿੱਤਾ। ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਬੰਦ ਪਏ ਨਿਕਾਸੀ ਨਾਲਿਆਂ ਨੂੰ ਖੁੱਲ੍ਹਵਾਉਣ ਦੀ ਮੰਗ ਕਰਦਿਆਂ ਸ਼ਹਿਰ ਦੀ ਸਫਾਈ ਲਈ ਵਰਤੇ ਗਏ ਫੰਡਾਂ ਦੀ ਉੱਚ ਪੱਧਰੀ ਜਾਂਚ ਮੰਗੀ ਹੈ।

Advertisement

ਬੰਦ ਨਾਲੇ ਬਾਰੇ ਜਾਣਕਾਰੀ ਨਹੀਂ ਸੀ: ਐੱਸਡੀਐੱਮ

ਐੱਸਡੀਐੱਮ ਅੰਕੁਰ ਮਹਿੰਦਰੂ ਨੇ ਕਿਹਾ ਕਿ ਉਹ ਹਾਲ ਹੀ ਵਿੱਚ ਇੱਥੇ ਆਏ ਹਨ ਅਤੇ ਬੰਦ ਪਏ ਨਿਕਾਸੀ ਨਾਲੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ। ਨਿਕਾਸੀ ਨਾਲਾ ਖੁੱਲ੍ਹਵਾ ਦਿੱਤਾ ਗਿਆ ਹੈ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ।

Advertisement
Show comments