ਪ੍ਰਦੂਸ਼ਣ ਮੁਕਤ ਤੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ
ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵੱਲੋਂ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਕਾਲਜ ਵਿੱਚ ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ‘ਜ਼ੀਰੋ ਪਲਾਸਟਿਕ ਸਕਿੱਲ ਐਂਡ ਇੰਟਰਪਨੋਰਸ਼ਿਪ’ ਸਿਰਲੇਖ ਹੇਠ ਦੀਵਾਲੀ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਨੈਸ਼ਨਲ ਐਜ਼ੂਟਰੱਸਟ ਆਫ ਇੰਡੀਆ ਦੇ ਸੀਈਓ ਸਮੱਰਥ ਸ਼ਰਮਾ, ਇੰਟਰਪਰਨਿਓਰਸ਼ਿਪ ਡਿਵੈਲਪਮੈਂਟ ਸੈੱਲ ਅਤੇ ਆਈ ਆਈ ਸੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਹੱਥੀਂ ਬਣਾਏ ਦੀਵੇ, ਵਾਲ ਹੈਂਗਿੰਗ, ਪਰਸ, ਫੈਬਰਿਕ ਅਤੇ ਬਲਾਕ ਪੇਂਟ ਨਾਲ ਤਿਆਰ ਕੀਤੇ ਸੂਟ ਦੁਪੱਟੇ, ਕਢਾਈ ਕੀਤੇ ਬੈਗ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ। ਇਸੇ ਤਰ੍ਹਾਂ ਹੋਮ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਹੱਥੀ ਬਣਾਏ ਪਕਵਾਨ ਜਿਨ੍ਹਾਂ ਵਿੱਚ ਪੋਹਾ, ਅੱਪੇ, ਗੁਜੀਆ, ਸਪਰਿੰਗ ਰੋਲ, ਬਰੈਡ ਰੋਲ ਤੇ ਖੀਰ ਆਦਿ ਦੇ ਸਟਾਲ ਲਗਾਏ ਗਏ। ਐੱਨ ਐੱਸ ਐੱਸ ਵਿੰਗ ਦੇ ਵਾਲੰਟੀਅਰਾਂ ਵੱਲੋਂ ਫਲਦਾਰ ਤੇ ਫੁੱਲਦਾਰ ਬੂਟਿਆਂ ਦੀ ਵਿਕਰੀ ਕੀਤੀ ਗਈ। ਮੇਲੇ ਦੌਰਾਨ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਬਣਿਆ, ਜਿਥੇ ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਪ੍ਰਿੰਸੀਪਲ ਵਰਿੰਦਰ ਕੌਰ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆ ਨੈਸ਼ਨਲ ਐਜੂਟਰੱਸਟ ਆਫ ਇੰਡੀਆ ਦੇ ਸੀ ਈ ਓ ਸਮਰੱਥ ਸ਼ਰਮਾ ਦੇ ਜ਼ਿਕਰਯੋਗ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪਗਗਨ ਸਿੰਘ ਗਿੱਲ, ਸਕਤੱਰ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸਕੱਤਰ ਮਹਿੰਦਰ ਸਿੰਘ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਵਾਈਸ ਪ੍ਰਿੰਸੀਪਲ ਜੋਤੀ ਸੈਣੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।