ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਨ ਦੇ ਡਿਪੂਆਂ ਦੀ ਜਾਂਚ

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਦੂਜੇ ਦਿਨ ਦੌਰੇ ਦੌਰਾਨ ਬਿਆਸ-ਰਈਆ ਖੇਤਰ ਦੇ ਰਾਸ਼ਨ ਡਿੱਪੂਆਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਅਕਤੂਬਰ, ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਲਈ ਕਣਕ ਦੇ ਸਟਾਕ ਅਤੇ ਵੰਡ ਸਥਿਤੀ ਦੀ ਸਮੀਖਿਆ ਕੀਤੀ।...
Advertisement

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਦੂਜੇ ਦਿਨ ਦੌਰੇ ਦੌਰਾਨ ਬਿਆਸ-ਰਈਆ ਖੇਤਰ ਦੇ ਰਾਸ਼ਨ ਡਿੱਪੂਆਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਅਕਤੂਬਰ, ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਲਈ ਕਣਕ ਦੇ ਸਟਾਕ ਅਤੇ ਵੰਡ ਸਥਿਤੀ ਦੀ ਸਮੀਖਿਆ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੇਖਿਆ ਗਿਆ ਕਿ ਰਾਸ਼ਨ ਡਿੱਪੂਆਂ ਨੇ ਕਮਿਸ਼ਨ ਦਾ ਸ਼ਿਕਾਇਤ/ਏ ਵੀ ਐੱਨ ਹੈਲਪਲਾਈਨ ਨੰਬਰ ਪ੍ਰਦਰਸ਼ਿਤ ਨਹੀਂ ਕੀਤਾ ਸੀ। ਮੌਕੇ ’ਤੇ ਮੌਜੂਦ ਏ ਐੱਫ ਐੱਸ ਓ ਸੁਨੀਤ ਸਿੰਘ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਕਿ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਸਾਰੇ ਰਾਸ਼ਨ ਡਿੱਪੂਆਂ ’ਤੇ ਲਾਜ਼ਮੀ ਤੌਰ ’ਤੇ ਪ੍ਰਦਰਸ਼ਿਤ ਕੀਤਾ ਜਾਵੇ।

Advertisement

ਸ੍ਰੀ ਦੱਤ ਨੇ ਡਿੱਪੂਆਂ ’ਤੇ ਮੌਜੂਦ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ। ਉਨ੍ਹਾਂ ਸਪੱਸ਼ਟ ਨਿਰਦੇਸ਼ ਵੀ ਜਾਰੀ ਕੀਤੇ ਕਿ ਕੋਈ ਵੀ ਸਲਿੱਪ (ਟੋਕਨ) ਪਹਿਲਾਂ ਤੋਂ ਜਾਰੀ ਨਾ ਕੀਤੀ ਜਾਵੇ। ਬਾਇਓਮੈਟ੍ਰਿਕ ਅਤੇ ਇਲੈਕਟ੍ਰਾਨਿਕ ਤੋਲਣ ਵਾਲੀਆਂ ਮਸ਼ੀਨਾਂ ਦੇ ਨੈੱਟਵਰਕਿੰਗ ਤੇ ਸਰਵਰ ਨਾਲ ਸਬੰਧਤ ਮੁੱਦਿਆਂ ਦੇ ਸਬੰਧ ਵਿੱਚ ਉਨ੍ਹਾਂ ਹਦਾਇਤ ਕੀਤੀ ਕਿ ਵਿਜ਼ਨ ਟੈਕ ਨੂੰ ਵੰਡ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਮਸ਼ੀਨਾਂ ਦੀ ਲਾਜ਼ਮੀ ਜਾਂਚ ਕਰਨੀ ਚਾਹੀਦੀ ਹੈ।

ਨਿਰੀਖਣ ਦੌਰਾਨ ਕਮਿਸ਼ਨ ਮੈਂਬਰ ਨੇ ਕਣਕ ਦੇ ਨਮੀ ਦੇ ਪੱਧਰ ਦੀ ਵੀ ਜਾਂਚ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਖ਼ਰੀਦ ਪ੍ਰਕਿਰਿਆ ਕਾਰਨ ਵੰਡ ਵਿੱਚ ਦੇਰੀ ਹੋਈ ਸੀ। ਹਾਲਾਂਕਿ ਕਣਕ ਹੁਣ ਹੌਲੀ-ਹੌਲੀ ਸਾਰੇ ਡਿੱਪੂ ਧਾਰਕਾਂ ਨੂੰ ਵੰਡੀ ਜਾ ਰਹੀ ਹੈ ਤੇ ਵੰਡ ਪ੍ਰਕਿਰਿਆ ਦਸੰਬਰ ਦੇ ਅੰਤ ਤੱਕ ਪੂਰੀ ਹੋ ਜਾਵੇਗੀ।

ਦੱਸਣਯੋਗ ਹੈ ਕਿ ਕੱਲ੍ਹ ਉਨ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਮਿੱਡ-ਡੇਅ ਮੀਲ ਦੀ ਜਾਂਚ ਕੀਤੀ ਸੀ।

Advertisement
Show comments