ਆਧੁਨਿਕ ਖੇਡ ਸੁਵਿਧਾ ਕੇਂਦਰ ਦਾ ਉਦਘਾਟਨ
ਰਾਸ਼ਟਰੀ ਉਚੇਰੀ ਸਿੱਖਿਆ ਅਭਿਆਨ (ਰੂਸਾ) ਵਲੋਂ ਲਗਪਗ 40 ਲੱਖ ਰੁਪਏ ਦੇ ਆਰਥਿਕ ਸਹਿਯੋਗ ਨਾਲ ਗੁਰੁ ਗੋਬਿੰਦ ਸਿੰਘ ਯੂਨੀਵਰਿਸਟੀ ਕਾਲਜ ਜੰਡਿਆਲਾ ਵਿੱਚ ਜਿੰਮ/ਆਧੁਨਿਕ ਖੇਡ ਸੁਵਿਧਾ ਕੇਂਦਰ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਸਹਾਇਕ ਸਪੋਰਟਸ ਡਾਇਰੈਕਟਰ ਕੰਵਰ ਮਨਦੀਪ ਸਿੰਘ ਅਤੇ ਯੂਨੀਵਰਿਸਟੀ ਦੇ ਸਹਾਇਕ ਰਜਿਸਟਰਾਰ ਵਿਪਨ ਕੁਮਾਰ ਨੇ ਕੀਤਾ। ਇਸ ਮੌਕੇ ਓਪਨ ਵਾਲੀਬਾਲ ਅਤੇ ਬੈਡਮਿੰਟਨ ਦੇ ਸ਼ੋਅ-ਮੈਚ ਕਰਵਾਏ ਗਏ ਗਏ ਜਿਸ ਵਿੱਚ ਬੇਬੇ ਨਾਨਕੀ ਯੂਨੀਵਰਿਸਟੀ ਕਾਲਜ ਮਿੱਠੜਾ, ਅਕਾਲ ਅਕੈਡਮੀ ਚੌਲਾਂਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਅਤੇ ਅਮਰਦੀਪ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦੀਆਂ ਵਾਲੀਬਾਲ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚੋਂ ਅਮਰਦੀਪ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦੀ ਟੀਮ ਅੱਵਲ ਅਤੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਦੀ ਟੀਮ ਦੋਮ ਰਹੀ। ਕਾਲਜ ਦੇ ਪਿੰੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਸਿੱਖਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ।