ਸਕੂਲ ’ਚ ਅਥਲੈਟਿਕ ਟਰੈਕ ਤੇ ਬੈਡਮਿੰਟਨ ਕੋਰਟ ਦਾ ਉਦਘਾਟਨ
ਇੱਥੇ ਵਾਸਲ ਐਜੂਕੇਸ਼ਨ ਵੱਲੋਂ ਸੰਚਾਲਿਤ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਸੂਹਾ ਵਿੱਚ ਸਾਬਕਾ ਕੌਮਾਂਤਰੀ ਬੈਡਮਿੰਟਨ ਖਿਡਾਰੀ ਅਜੈ ਜੈਰਾਮ ਨੇ ਨਵੇਂ ਬਣੇ ਅਥਲੈਟਿਕ ਟਰੈਕ ਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਓਪੀ ਗੁਪਤਾ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ...
Advertisement
ਇੱਥੇ ਵਾਸਲ ਐਜੂਕੇਸ਼ਨ ਵੱਲੋਂ ਸੰਚਾਲਿਤ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਸੂਹਾ ਵਿੱਚ ਸਾਬਕਾ ਕੌਮਾਂਤਰੀ ਬੈਡਮਿੰਟਨ ਖਿਡਾਰੀ ਅਜੈ ਜੈਰਾਮ ਨੇ ਨਵੇਂ ਬਣੇ ਅਥਲੈਟਿਕ ਟਰੈਕ ਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਓਪੀ ਗੁਪਤਾ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਜੈ ਜੈਰਾਮ ਨੇ ਉਭਰ ਰਹੇ ਖਿਡਾਰੀਆਂ ਨੂੰ ਟੀਮ ਵਰਕ, ਲਗਨ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਮਗਰੋਂ ਰਿਲੇਅ ਦੌੜ ਸਣੇ ਹੋਰ ਅਥਲੈਟਿਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇਕੇ ਵਾਸਲ, ਚੇਅਰਮੈਨ ਸੰਜੀਵ ਵਾਸਲ, ਵਾਇਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿੱਤੀ ਵਾਸਲ ਨੇ ਸੰਬੋਧਨ ਕੀਤਾ।
Advertisement
Advertisement