ਪਿੰਡ ਬਹਿ ਨੰਗਲ ’ਚ ਖੇਡ ਪਾਰਕ ਦਾ ਉਦਘਾਟਨ
ਮੁਕੇਰੀਆਂ: ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਵਲੋਂ ਕਮਾਹੀ ਦੇਵੀ ਦੇ ਪਿੰਡ ਬਹਿ ਨੰਗਲ ਵਿੱਚ ਕਰੀਬ 20 ਲੱਖ ਦੀ ਲਾਗਤ ਨਾਲ ਬਣੇ ਖੇਡ ਪਾਰਕ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਦੀ ਉੱਘੀ...
Advertisement
ਮੁਕੇਰੀਆਂ: ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਵਲੋਂ ਕਮਾਹੀ ਦੇਵੀ ਦੇ ਪਿੰਡ ਬਹਿ ਨੰਗਲ ਵਿੱਚ ਕਰੀਬ 20 ਲੱਖ ਦੀ ਲਾਗਤ ਨਾਲ ਬਣੇ ਖੇਡ ਪਾਰਕ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਦੀ ਉੱਘੀ ਸ਼ਖ਼ਸੀਅਤ ਮਹੰਤ ਰਾਜ ਗਿਰੀ ਅਤੇ ਪਤਵੰਤੇ ਹਾਜ਼ਰ ਸਨ।
ਡਾ. ਚੱਬੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੁੰ ਪ੍ਰਫੁਲਤ ਕਰਨ ਲਈ ਹਰ ਪੱਧਰ ’ਤੇ ਯਤਨ ਕਰ ਰਹੀ ਹੈ ਅਤੇ ਖੇਡਾਂ ਵਿੱਚ ਅੱਵਲ ਆਏ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਘੁੰਮਣ ਨੇ ਕਿਹਾ ਕਿ ਸਰਕਾਰ ਪੇਂਡੂ ਖੇਡ ਨਰਸਰੀਆਂ ਨੂੰ ਪ੍ਰਫੁਲਤ ਕਰ ਰਹੀ ਹੈ ਅਤੇ ਹਰ ਪਿੰਡ ਵਿੱਚ ਖੇਡ ਪਾਰਕਾਂ ਜਾਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। -ਪੱਤਰ ਪ੍ਰੇਰਕ
Advertisement
Advertisement