ਪਤੀ ਪਤਨੀ ਨੇ 30ਵੀਂ ਵਾਰ ਖ਼ੂਨਦਾਨ ਕੀਤਾ
ਹੁਸ਼ਿਆਰਪੁਰ: ਪਿੰਡ ਬੁੱਲ੍ਹੋਵਾਲ ਵਾਸੀ ਖ਼ੂਨਦਾਨੀ ਜੋੜੇ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਵਿੱਚ ਪਹੁੰਚ ਕੇ 30ਵੀਂ ਵਾਰ ਇਕੱਠਿਆਂ ਖ਼ੂਨ ਦਾਨ ਕੀਤਾ। ਜ਼ਿਕਰਯੋਗ ਹੈ ਕਿ ਬਹਾਦਰ ਸਿੰਘ ਸਿੱਧੂ ਨੇ 65ਵੀਂ ਵਾਰ ਤੇ ਜਤਿੰਦਰ ਕੌਰ...
Advertisement
ਹੁਸ਼ਿਆਰਪੁਰ: ਪਿੰਡ ਬੁੱਲ੍ਹੋਵਾਲ ਵਾਸੀ ਖ਼ੂਨਦਾਨੀ ਜੋੜੇ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਵਿੱਚ ਪਹੁੰਚ ਕੇ 30ਵੀਂ ਵਾਰ ਇਕੱਠਿਆਂ ਖ਼ੂਨ ਦਾਨ ਕੀਤਾ। ਜ਼ਿਕਰਯੋਗ ਹੈ ਕਿ ਬਹਾਦਰ ਸਿੰਘ ਸਿੱਧੂ ਨੇ 65ਵੀਂ ਵਾਰ ਤੇ ਜਤਿੰਦਰ ਕੌਰ ਸਿੱਧੂ ਨੇ 30ਵੀਂ ਵਾਰ ਖ਼ੂਨ ਦਾਨ ਕੀਤਾ। ਖ਼ੂਨਦਾਨ ’ਚ ਅਹਿਮ ਯੋਗਦਾਨ ਪਾਉਣ ਬਦਲੇ ਸਿੱਧੂ ਜੋੜੇ ਨੂੰ ਰਾਜ ਪੱਧਰੀ ਸਨਮਾਨ ਦੇ ਨਾਲ-ਨਾਲ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਿੱਧੂ ਜੋੜੇ ਨੇ ਹੋਰਨਾਂ ਨਨੂੰ ਅਪੀਲ ਕੀਤੀ ਕਿ ਜ਼ਿਆਦਾ ਗਰਮੀ ਹੋਣ ਕਰਕੇ ਖ਼ੂਨ ਦਾਨ ਕੈਂਪਾਂ ਦੀ ਗਿਣਤੀ ਘੱਟ ਰਹੀ ਹੈ, ਇਸ ਲਈ ਖ਼ੂਨ ਦਾਨੀਆਂ ਨੂੰ ਬਲੱਡ ਬੈਂਕਾਂ ’ਚ ਪਹੁੰਚ ਕੇ ਖ਼ੂਨ ਦਾਨ ਕਰਨਾ ਚਾਹੀਦਾ ਹੈ। -ਪੱਤਰ ਪ੍ਰੇਰਕ
Advertisement
Advertisement