ਕਤਲ ਦੇ ਦੋਸ਼ ਹੇਠ ਪਤੀ ਤੇ ਸੱਸ ਗ੍ਰਿਫ਼ਤਾਰ; ਤਿੰਨ ਫ਼ਰਾਰ
ਥਾਣਾ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਜਮਸ਼ੇਰ ਵਿੱਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ’ਤੇ ਕਥਿਤ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਐੱਸ ਐੱਚ ਓ ਲੋਹੀਆਂ ਖਾਸ ਗੁਰਸ਼ਰਨ ਸਿੰਘ ਮੁਤਾਬਿਕ...
Advertisement
ਥਾਣਾ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਜਮਸ਼ੇਰ ਵਿੱਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ’ਤੇ ਕਥਿਤ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਐੱਸ ਐੱਚ ਓ ਲੋਹੀਆਂ ਖਾਸ ਗੁਰਸ਼ਰਨ ਸਿੰਘ ਮੁਤਾਬਿਕ ਰਾਣਾ ਵਾਸੀ ਅੱਪਰਾ ਥਾਣਾ ਫਿਲੌਰ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਆਪਣੀ ਧੀ ਅਨੂਬਾਲਾ ਦਾ ਪਿੰਡ ਜਮਸ਼ੇਰ ਦੇ ਕ੍ਰਿਸ਼ਨ ਲਾਲ ਨਾਲ ਵਿਆਹ ਕੀਤਾ ਸੀ ਜਿਨ੍ਹਾਂ ਦੇ 2 ਬੱਚੇ ਹਨ। ਉਨ੍ਹਾਂ ਦਾ ਜਵਾਈ ਵਿਦੇਸ਼ ਗਿਆ ਹੋਇਆ ਸੀ ਜੋ ਅਚਾਨਕ ਦੋ ਨਵੰਬਰ ਨੂੰ ਵਾਪਸ ਆ ਗਿਆ। ਉਨ੍ਹਾਂ ਦੇ ਜਵਾਈ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਦੀ ਧੀ ਦੀ ਕੁੱਟਮਾਰ ਕੀਤੀ। ਗੰਭੀਰ ਜ਼ਖਮੀ ਹੋਈ ਉਨ੍ਹਾਂ ਦੀ ਪੁੱਤਰੀ ਨੂੰ ਸਰਕਾਰੀ ਹਸਪਤਾਲ ਲੋਹੀਆਂ ਖਾਸ ਦੇ ਹਸਪਤਾਲ ਵਿੱਚ ਹਾਦਸੇ ਦਾ ਬਹਾਨਾ ਬਣਾ ਕੇ ਉਸ ਨੂੰ ਦਾਖਲ ਕਰਵਾ ਦਿੱਤਾ। ਡਾਕਟਰਾਂ ਨੇ ਮਰੀਜ਼ ਦੀ ਹਾਲਤ ਨੂੰ ਦੇਖਦਿਆ ਉਚੇਰੇ ਇਲਾਜ ਲਈ ਜਲੰਧਰ ਭੇਜ ਦਿਤਾ। ਥਾਣਾ ਮੁਖੀ ਨੇ ਦੱਸਿਆ ਕਿ ਹੋਸ਼ ਆਉਣ ’ਤੇ ਅਨੂਬਾਲਾ ਵੱਲੋਂ ਦਿਤੇ ਗਏ ਬਿਆਨਾਂ ਦੇ ਅਧਾਰ ’ਤੇ ਉਸਦੇ ਪਤੀ ਕ੍ਰਿਸ਼ਨ ਲਾਲ, ਸੱਸ ਜਗੀਰ ਕੌਰ, ਜੇਠ ਕਾਲਾ, ਜਠਾਣੀ ਜੋਤ ਅਤੇ ਫੋਟੋ ਵਾਇਰਲ ਕਰਨ ਵਾਲੇ ਅਮਰਜੀਤ ਬਾਈ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਈ ਦਿਨ ਜ਼ਿੰਦਗੀ/ਮੌਤ ਨਾਲ ਜੂਝਦਿਆਂ ਅਨੂਬਾਲਾ ਦਮ ਤੋੜ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਤਲ ਦੇ ਦੋਸ਼ ਹੇਠ ਕ੍ਰਿਸ਼ਨ ਲਾਲ ਤੇ ਜਗੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Advertisement
Advertisement
