ਹੁਸ਼ਿਆਰਪੁਰ ਨੂੰ ਮਿਲਿਆ ਭਾਰਤ-ਪਾਕਿ ਜੰਗ ਦਾ ਟੈਂਕ
ਗ੍ਰੀਨ ਵਿਊ ਪਾਰਕ ’ਚ ਸਥਾਪਿਤ ਹੋਇਆ ਇਤਿਹਾਸਕ ਟੈਂਕ
Advertisement
1971 ਭਾਰਤ-ਪਾਕਿ ਜੰਗ ਵਿੱਚ ਭਾਰਤੀ ਸੈਨਾ ਵੱਲੋਂ ਵਰਤੇ ਗਏ ਵਿਰਾਸਤੀ ਟੀ-55 ਜੰਗੀ ਟੈਂਕ ਨੂੰ ਸ਼ਹਿਰ ਦੀ ਗ੍ਰੀਨ ਵਿਊ ਪਾਰਕ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ ਟੈਂਕ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਹੁਸ਼ਿਆਰਪੁਰ ਲਈ ਮਾਣ ਵਾਲਾ ਪਲ ਹੈ, ਜਦੋਂ ਪਹਿਲੀ ਵਾਰ ਸਾਡੇ ਸ਼ਹਿਰ ਵਿੱਚ ਜੰਗੀ ਟਰਾਫ਼ੀ ਲਿਆਂਦੀ ਗਈ ਹੈ। ਇਹ ਨਾ ਸਿਰਫ਼ ਭਾਰਤੀ ਫ਼ੌਜ ਦੀ ਬਹਾਦਰੀ ਦੀ ਯਾਦ ਦਿਵਾਉਂਦਾ ਹੈ, ਸਗੋਂ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਦਾ ਸਾਧਨ ਵੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪਹਿਲਕਦਮੀ ਨੂੰ ਹਕੀਕਤ ਵਿੱਚ ਬਦਲਣ ਵਿਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫ਼ੌਜ, ਹੁਸ਼ਿਆਰਪੁਰ ਦੇ ਸੇਵਾਮੁਕਤ ਫ਼ੌਜੀ ਅਧਿਕਾਰੀਆਂ ਅਤੇ ਸੋਨਾਲੀਕਾ ਗਰੁੱਪ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸਾਂਝੇ ਯਤਨਾਂ ਨਾਲ ਇਹ ਟੈਂਕ ਪੁਣੇ ਤੋਂ ਲਿਆਂਦਾ ਗਿਆ ਹੈ, ਜੋ ਹੁਣ ਸ਼ਹਿਰ ਦੇ ਸਨਮਾਨ ਦਾ ਪ੍ਰਤੀਕ ਬਣ ਜਾਵੇਗਾ ਅਤੇ ਹਰ ਨਾਗਰਿਕ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਏਗਾ। ਇਸ ਮੌਕੇ ਕਰਨਲ ਮਨਦੀਪ ਗਰੇਵਾਲ ਸੈਨਾ ਮੈਡਲ, ਲੈਫਟੀਨੈਂਟ ਜਨਰਲ ਅਜੇ ਚਾਂਦਪੁਰ ਵਰਜ ਕਾਰਪ ਕਮਾਂਡਰ, ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ, ਬ੍ਰਿਗੇਡੀਅਰ ਐਸ. ਚੈਟਰਜੀ, ਕਰਨਲ ਐਲ. ਮੋਇਨੂਦੀਨ ਖ਼ਾਨ ਅਤੇ ਸ਼ਹਿਰ ਵਾਸੀ ਮੌਜੂਦ ਸਨ।
Advertisement
Advertisement
