Hoshiarpur fire shop: ਹੁਸ਼ਿਆਰਪੁਰ ਵਿੱਚ ਪਟਾਕਿਆਂ ਦੀ ਸਟਾਲ ਨੂੰ ਲੱਗੀ ਅੱਗ
Hoshiarpur fire shop: ਅੱਗ ਉਦੋਂ ਲੱਗੀ ਜਦੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਾਰਨ ਚੰਗਿਆੜੀਆਂ ਨਿਕਲੀਆਂ, ਜੋ ਪਟਾਕਿਆਂ ’ਤੇ ਡਿੱਗੀਆਂ।
Advertisement
Hoshiarpur fire shop: ਇੱਥੋਂ ਦੇ ਭੰਗੀ ਚੋਏ ਇਲਾਕੇ ਵਿੱਚ ਇੱਕ ਪਟਾਕਿਆਂ ਦੇ ਸਟਾਲ ਵਿੱਚ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲੀਸ ਨੇ ਦੱਸਿਆ ਕਿ ਇਹ ਅੱਗ ਉਸ ਸਮੇਂ ਲੱਗੀ ਜਦੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੌਰਾਨ ਚੰਗਿਆੜੀਆਂ ਨਿਕਲੀਆਂ, ਜੋ ਪਟਾਕਿਆਂ ’ਤੇ ਡਿੱਗੀਆਂ।
Advertisement
ਸਬ-ਇੰਸਪੈਕਟਰ ਕਿਰਨ ਸਿੰਘ ਨੇ ਕਿਹਾ ਕਿ ਸਾਵਧਾਨੀ ਵਜੋਂ ਮੌਕੇ ’ਤੇ ਤਾਇਨਾਤ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਤੁਰੰਤ ਅੱਗ ’ਤੇ ਕਾਬੂ ਪਾ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਜ਼ਿਕਰਯੋਗ ਹੈ ਕਿ ਸ਼ਹਿਰ ਦਾ ਭੰਗੀ ਚੋਅ ਖੇਤਰ ਪਟਾਕਿਆਂ ਦੀ ਵਿਕਰੀ ਲਈ ਅਧਿਕਾਰਤ ਤੌਰ ’ਤੇ ਚਰਚਿਤ ਸਥਾਨ ਹੈ।
Advertisement