ਨਵ-ਨਿਯੁਕਤ ਅਧਿਆਪਕਾ ਦਾ ਸਨਮਾਨ
ਸ਼ਾਹਕੋਟ: ਦਰਿਆ ਕਿਨਾਰੇ ਵੱਸੇ ਵਿਕਾਸ ਪੱਖੋਂ ਪੱਛੜੇ ਪਿੰਡ ਬਾਊਪੁਰ ਵਾਸੀਆਂ ਨੇ ਇੱਥੋਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਨਿਯੁਕਤੀ ਸਮੇਂ ਹੀ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਸਰਕਾਰੀ ਹਾਈ ਸਕੂਲ ਬਾਊਪੁਰ ਵਿੱਚ ਐੱਸਐੱਸ...
Advertisement
ਸ਼ਾਹਕੋਟ: ਦਰਿਆ ਕਿਨਾਰੇ ਵੱਸੇ ਵਿਕਾਸ ਪੱਖੋਂ ਪੱਛੜੇ ਪਿੰਡ ਬਾਊਪੁਰ ਵਾਸੀਆਂ ਨੇ ਇੱਥੋਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਨਿਯੁਕਤੀ ਸਮੇਂ ਹੀ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਸਰਕਾਰੀ ਹਾਈ ਸਕੂਲ ਬਾਊਪੁਰ ਵਿੱਚ ਐੱਸਐੱਸ ਅਧਿਆਪਕਾ ਗਗਨਦੀਪ ਕੌਰ ਦੇ ਸਕੂਲ ਵਿਚ ਹਾਜ਼ਰ ਹੋਣ ਮੌਕੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ /ਕਮ ਬਲਾਕ ਸ਼ਾਹਕੋਟ-2 ਦੇ ਨੋਡਲ ਅਫਸਰ ਹਰਪ੍ਰੀਤ ਸਿੰਘ ਸੋਧੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਇੰਜ ਸਤਿਕਾਰ ਹੋਣ ਨਾਲ ਸਰਕਾਰੀ ਸਿੱਖਿਆ ਵਿਚ ਵੱਡੀ ਤਬਦੀਲੀ ਆ ਸਕਦੀ ਹੈ। ਸਕੂਲ ਇੰਚਾਰਜ ਰਾਜਨ ਰਾਜੂ ਅਤੇ ਵਿਸ਼ਵ ਭਾਨੂੰ ਸ਼ਰਮਾ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਸਹਿਯੋਗ ਸਕੂਲ ਨੂੰ ਨਮੂਨੇ ਦਾ ਸਕੂਲ ਬਣਾ ਦੇਵੇਗਾ। ਨਵ ਨਿਯੁਕਤ ਅਧਿਆਪਕਾ ਗਗਨਦੀਪ ਕੌਰ ਨੇ ਧੰਨਵਾਦ ਕੀਤਾ। ਜਸਵੰਤ ਸਿੰਘ (ਯੂ.ਕੇ) ਨੇ ਸਕੂਲ ਦੀ ਬਿਹਤਰੀ ਲਈ 5000 ਰੁਪਏ ਦਿੱਤੇ। -ਪੱਤਰ ਪ੍ਰੇਰਕ
Advertisement
Advertisement