ਸੰਤ ਗੁਰਚਰਨ ਸਿੰਘ ਦਾ ਸਨਮਾਨ
ਫਗਵਾੜਾ: ਸਰਬ ਨੌਜਵਾਨ ਸਭਾ ਫਗਵਾੜਾ, ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ, ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ ਅਤੇ ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਵੱਲੋਂ ਸੰਤ ਗੁਰਚਰਨ ਸਿੰਘ ਨੂੰ ਨਿਰਮਲ ਭੇਖ ਰਤਨ ਉਪਾਧੀ ਮਿਲਣ ’ਤੇ ਸਨਮਾਨ ਸਮਾਗਮ ਤੱਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਪੰਡਵਾ ਵਿੱਚ...
Advertisement
ਫਗਵਾੜਾ: ਸਰਬ ਨੌਜਵਾਨ ਸਭਾ ਫਗਵਾੜਾ, ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ, ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ ਅਤੇ ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਵੱਲੋਂ ਸੰਤ ਗੁਰਚਰਨ ਸਿੰਘ ਨੂੰ ਨਿਰਮਲ ਭੇਖ ਰਤਨ ਉਪਾਧੀ ਮਿਲਣ ’ਤੇ ਸਨਮਾਨ ਸਮਾਗਮ ਤੱਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਪੰਡਵਾ ਵਿੱਚ ਕਰਵਾਇਆ ਗਿਆ। ਸਭਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਸਿੱਖ ਕੌਮ ਤੇ ਲੋਕ ਸੇਵਾ ਲਈ ਸਮਰਪਿਤ ਹੈ। ਇਸ ਦੌਰਾਨ ਉਨ੍ਹਾਂ ਨੂੰ ਨਿਰਮਲ ਭੇਖ ਰਤਨ ਉਪਾਧੀ ਮਿਲਣ ’ਤੇ ਸੰਤੋਸ਼ ਕੁਮਾਰ ਗੋਗੀ ਨੇ ਵਧਾਈ ਦਿੱਤੀ। ਇਸ ਮਗਰੋਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸੰਤ ਗੁਰਚਰਨ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਪਰਮਜੀਤ ਬਸਰਾ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮਦਨ ਲਾਲ ਕੋਰੋਟਾਨੀਆ ਤੇ ਜਸ਼ਨ ਮਹਿਰਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement