ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਲਾਕ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ 15 ਸਕੂਲਾਂ ’ਚ ਅੱਜ ਤੇ ਭਲਕੇ ਛੁੱਟੀ

ਪੱਤਰ ਪ੍ਰੇਰਕ ਸ਼ਾਹਕੋਟ, 16 ਜੁਲਾਈ ਇਸ ਸਬ ਡਿਵੀਜ਼ਨ ਅਧੀਨ ਆਉਂਦੇ ਬਲਾਕ ਲੋਹੀਆਂ ਖਾਸ ਵਿਚ ਆਏ ਹੜ੍ਹ ਪ੍ਰਭਾਵਿਤ 15 ਸਕੂਲਾਂ ਵਿਚ ਡੀਸੀ ਜਲੰਧਰ ਵੱਲੋਂ 17 ਅਤੇ 18 ਜੁਲਾਈ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਡੀਸੀ...
Advertisement

ਪੱਤਰ ਪ੍ਰੇਰਕ

ਸ਼ਾਹਕੋਟ, 16 ਜੁਲਾਈ

Advertisement

ਇਸ ਸਬ ਡਿਵੀਜ਼ਨ ਅਧੀਨ ਆਉਂਦੇ ਬਲਾਕ ਲੋਹੀਆਂ ਖਾਸ ਵਿਚ ਆਏ ਹੜ੍ਹ ਪ੍ਰਭਾਵਿਤ 15 ਸਕੂਲਾਂ ਵਿਚ ਡੀਸੀ ਜਲੰਧਰ ਵੱਲੋਂ 17 ਅਤੇ 18 ਜੁਲਾਈ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਡੀਸੀ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਬਲਾਕ ਲੋਹੀਆਂ ਖਾਸ ਦੇ ਅਨੇਕਾਂ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਹੜ੍ਹ ਦਾ ਪਾਣੀ ਖੜ੍ਹਾ ਹੈ। ਕਈ ਸਕੂਲਾਂ ਵਿਚ ਰਾਹਤ ਕੈਂਪ ਬਣਾਏ ਗਏ ਹਨ। ਅਜਿਹੀ ਸਥਿਤੀ ਨੂੰ ਦੇਖਦਿਆ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਮੁੰਡੀ ਸ਼ਹਿਰੀਆਂ, ਧੱਕਾ ਬਸਤੀ, ਨਸੀਰਪੁਰ, ਵਾੜਾ ਜੋਧ ਸਿੰਘ, ਜਲਾਲਪੁਰ ਖੁਰਦ, ਨਵਾਂ ਪਿੰਡ ਖਾਲੇਵਾਲਮੰਡਾਲਾ, ਚੱਕ ਬੁੰਡਾਲਾ, ਜਾਨੀਆਂ ਚਾਹਲ, ਮਹਿਰਾਜਵਾਲਾ, ਮੰਡਾਲਾ ਛੰਨਾਂ, ਮਿਡਲ ਸਕੂਲ ਵਾੜਾ ਜੋਧ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ (ਲੜਕੇ) ਵਿਚ 17 ਤੇ 18 ਜੁਲਾਈ ਦੀ ਛੁੱਟੀ ਕੀਤੀ ਗਈ ਹੈ।

Advertisement
Tags :
ਸਕੂਲਾਂਹੜ੍ਹਛੁੱਟੀਪ੍ਰਭਾਵਿਤਬਲਾਕਭਲਕੇਲੋਹੀਆ