ਖੂਨਦਾਨ ਕੈਂਪ ਲਗਾਉਣਾ ਵਧੀਆ ਰੁਝਾਨ: ਬੱਗਾ
ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਅਤੇ ਇਮਊਨੋ ਹੇਮੇਟਾਲਜੀ (ਆਈ ਐੱਸ ਬੀ ਟੀ ਆਈ) ਦੇ ਪੰਜਾਬ ਚੈਪਟਰ ਦੇ ਪੈਟਰਨ ਡਾ. ਅਜੇ ਬੱਗਾ ਨੇ ਕਿਹਾ ਕਿ ਆਪਣੇ ਪਰਿਵਾਰਕ ਜੀਆਂ ਦੀ ਬਰਸੀ ਮੌਕੇ ਸਵੈ-ਇੱਛਾ ਨਾਲ ਖੂਨਦਾਨ ਕੈਂਪ ਲਗਾਉਣਾ ਵਧੀਆ ਰੁਝਾਨ ਹੈ। ਉਹ ਅੱਜ ਪਿੰਡ ਡੰਗੋਰੀ ਬੀਤ ਦੇ ਰਹਿਣ ਵਾਲੇ ਤਰਲੋਚਨ ਚੇਚੀ ਵੱਲੋਂ ਆਪਣੇ ਪਿਤਾ ਚੌਧਰੀ ਰਾਮ ਨਾਥ ਦੀ ਯਾਦ ’ਚ ਲਾਏ ਖੂਨਦਾਨ ਕੈਂਪ ਵਿੱਚ ਪੁੱਜੇ ਹੋਏ ਸਨ। ਕੈਂਪ ਵਿੱਚ 55 ਲੋਕਾਂ ਨੇ ਖੂਨਦਾਨ ਕੀਤਾ। ਇਸ ਤੋਂ ਇਲਾਵਾ ਕਮਿਊਨਿਸਟ ਆਗੂ ਦਰਸ਼ਨ ਸਿੰਘ ਮੱਟੂ ਨੇ ਆਪਣੇ ਪੁੱਤਰ ਮਰਹੂਮ ਅਮਨਦੀਪ ਸਿੰਘ ਮੱਟੂ ਤੇ ਹੋਰ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਦੌਰਾਨ 73 ਵਿਅਕਤੀਆਂ ਨੇ ਖੂਨਦਾਨ ਕੀਤਾ।
ਇਸੇ ਤਰ੍ਹਾਂ ਡੇਰਾ ਬਾਬਾ ਮੰਗਲ ਦਾਸ ਵਿੱਚ ਮਰਹੂਮ ਬਲਵਿੰਦਰ ਪਾਲ ਦੀ ਬਰਸੀ ਮੌਕੇ ਖੂਨਦਾਨ ਕੈਂਪ ਵਿੱਚ 51 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕਾਕਾ ਚਿਰਾਗ ਸੋਨੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 35 ਤੋਂ ਵੱਧ ਦਾਨੀਆਂ ਨੇ ਖੂਨਦਾਨ ਕੀਤਾ।
ਸਮਾਜ ਸੇਵੀ ਗੁਰਿੰਦਰ ਸਿੰਘ ਤੂਰ ਤੇ ਪ੍ਰੋ. ਜੇ ਐਸ ਗਿੱਦਾ ਨੇ ਆਖਿਆ ਕਿ ਲੋਕਾਂ ਨੂੰ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ।
