ਹਿੰਦ ਜਥੇਬੰਦੀਆਂ ਨੇ ਗਊਸ਼ਾਲਾ ਰੋਡ ’ਤੇ ਧਰਨਾ ਲਾਇਆ
ਧਰਨੇ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਚੇਅਰਮੈਨ ਸ਼ਿਵ ਸੈਨਾ ਰਾਜੀਵ ਟੰਡਨ, ਸ਼ਿਵ ਸੈਨਾ ਪੰਜਾਬ ਪ੍ਰਧਾਨ ਸੰਜੀਵ ਧਨੌਲੀ, ਸ਼ਿਵ ਸੈਨਾ ਅਲਾਇਨ ਅਮਿਤ ਅਰੋੜਾ, ਹਿੰਦੁਸਤਾਨ ਸ਼ਿਵ ਸੈਨਾ ਕਿਸ਼ਨ ਸ਼ਰਮਾ ਅਤੇ ਰਾਜੇਸ਼ ਪਲਟਾ ਨੇ ਕਿਹਾ ਕਿ ਪਤਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਮਾਮਲੇ ਸਬੰਧੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਭਿੰਦਾ ਪਿਛਲੇ ਦਿਨੀਂ ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਜਿੰਮੀ ਕਰਵਲ ਨੂੰ ਧਮਕਾ ਰਿਹਾ ਸੀ ਤੇ ਅਸਲਾ ਲੈ ਕੇ ਘੁੰਮ ਰਿਹਾ ਸੀ, ਜਿਸ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਰੱਖੀ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਮੌਕੇ ’ਤੇ ਡੀ ਆਈ ਜੀ ਨਵੀਨ ਸਿੰਗਲਾ, ਐੱਸ ਐੱਸ ਪੀ ਗੌਰਵ ਤੂਰਾ, ਐੱਸ ਪੀ ਮਾਧਵੀ ਸ਼ਰਮਾ ਤੇ ਹੋਰ ਪੁਲੀਸ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪੁੱਜੇ। ਡੀ ਆਈ ਜੀ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ’ਚ ਐੱਸ ਐੱਚ ਓ ਸਿਟੀ ਊਸ਼ਾ ਰਾਣੀ ਦੇ ਬਿਆਨਾਂ ’ਤੇ ਤਾਨਿਸ਼ ਉਰਫ਼ ਭਿੰਦਾ ਵਾਸੀ ਮੁਹੱਲਾ ਵਾਲਮੀਕੀ ਬਾਂਸਾ ਬਾਜ਼ਾਰ, ਸੁਨੀਲ ਸਲਹੋਤਰਾ ਵਾਸੀ ਸੁਭਾਸ਼ ਨਗਰ ਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਦਿੱਤੀਆ ਗਈਆਂ ਹਨ। ਬਾਅਦ ’ਚ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਨਗਰ ਕੀਰਤਨ ਸ਼ਨਿਚਰਵਾਰ ਨੂੰ ਫਗਵਾੜਾ ’ਚੋਂ ਲੰਘਣਾ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਸ਼ਨਿੱਚਰਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਨਿੱਚਰਵਾਰ ਤੱਕ ਮੁਲਜ਼ਮ ਨਾ ਫੜੇ ਗਏ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮਗਰੋਂ ਧਰਨਾ ਸਮਾਪਤ ਚੁੱਕਿਆ ਅਤੇ ਹੌਲੀ-ਹੌਲੀ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ। ਦੂਜੇ ਪਾਸੇ ਸ਼ਹਿਰ ’ਚ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਧਰਨੇ ’ਚ ਜਨਰਲ ਸਮਾਜ ਮੰਚ ਦੇ ਪ੍ਰਧਾਨ ਮੋਹਨ ਸਿੰਘ ਸਾਈ, ਅਸ਼ੋਕ ਸੇਠੀ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਨਿੱਕੀ ਸ਼ਰਮਾ ਅਤੇ ਆਸ਼ੂ ਸਾਂਪਲਾ ਸ਼ਾਮਲ ਹੋਏ।
