ਸਿਹਤ ਜਾਂਚ ਕੈਂਪ ਲਗਾਇਆ
ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਸ੍ਰੀ ਵਿਸ਼ਵਕਰਮਾ ਮੰਦਿਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਤੇ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਾਂਝੇ ਤੌਰ ’ਤੇ...
Advertisement
ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਸ੍ਰੀ ਵਿਸ਼ਵਕਰਮਾ ਮੰਦਿਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਤੇ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਵਿਸ਼ਵਕਰਮਾ ਮੰਦਰ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ, ਜਿਸ ’ਚ ਸਿਹਤ ਜਾਂਚ, ਬਲੱਡ ਪ੍ਰੈੱਸ਼ਰ ਦੀ ਨਿਗਰਾਨੀ, ਈ.ਸੀ.ਜੀ ਤੇ ਮੁੱਢਲੀਆਂ ਸਰਜੀਕਲ ਜਾਂਚਾ ਸ਼ਾਮਲ ਹਨ। ਇਸ ਮੌਕੇ ਅੱਖਾਂ ਦੀਆਂ ਆਮ ਬਿਮਾਰੀਆਂ ਮੋਤੀਆਬੰਦ ਤੇ ਗਲਾਕੋਮਾ ਦੀ ਜਾਂਚ ਕੀਤੀ ਗਈ। ਕੈਂਪ ’ਚ 300 ਮਰੀਜ਼ਾ ਨੇ ਜਾਂਚ ਕਰਵਾਈ ਗਈ। ਇਸ ਮੌਕੇ ਡਾ. ਵਿਓਮਾ ਭੋਗਲ ਢੱਟ, ਰਵਨੀਤ ਭੋਗਲ ਕਾਲੜਾ, ਕਾਰਜਕਾਰੀ ਮੈਂਬਰ ਸੁਖਜੀਤ ਸਿੰਘ ਬਾਂਸਲ, ਭੁਪਿੰਦਰ ਕੌਰ ਬਾਂਸਲ, ਮੁਕੇਸ਼ ਕਾਂਤ ਸਮੇਤ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ।
Advertisement