ਹਰਪਾਲ ਸਿੰਘ ਦਾ ਪਲੇਠਾ ਨਾਵਲ ‘ਇਨ ਦਾ ਸਪੇਸ ਬਿਟਵੀਨ’ ਲੋਕ ਅਰਪਣ
ਇੱਥੋਂ ਦੇ ਭਾਸ਼ਾ ਵਿਭਾਗ ਵੱਲੋਂ ਹਰਪਾਲ ਸਿੰਘ ਦਾ ਪਲੇਠਾ ਅੰਗਰੇਜ਼ੀ ਨਾਵਲ ‘ਇਨ ਦਾ ਸਪੇਸ ਬਿਟਵੀਨ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਇੱਕ ਸਾਦਾ ਸਮਾਗਮ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ...
Advertisement
ਇੱਥੋਂ ਦੇ ਭਾਸ਼ਾ ਵਿਭਾਗ ਵੱਲੋਂ ਹਰਪਾਲ ਸਿੰਘ ਦਾ ਪਲੇਠਾ ਅੰਗਰੇਜ਼ੀ ਨਾਵਲ ‘ਇਨ ਦਾ ਸਪੇਸ ਬਿਟਵੀਨ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਇੱਕ ਸਾਦਾ ਸਮਾਗਮ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਮਨਦੀਪ ਸ਼ਰਮਾ ਨੇ ਸ਼ਿਰਕਤ ਕੀਤੀ ਤੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਕੁਲਵੰਤ ਸਿੰਘ ਨੇ ਕੀਤੀ।
ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਭਾਸ਼ਾ ਵਿਭਾਗ ਸ਼ਬਦ ਸਾਧਨਾ ਨਾਲ ਜੁੜਿਆ ਹੋਇਆ ਹੈ। ਜਦੋਂ ਵੀ ਕਿਸੇ ਲੇਖਕ ਦੀ ਨਵੀਂ ਕਿਤਾਬ ਛਪ ਕੇ ਆਉਂਦੀ ਹੈ, ਤਾਂ ਵਿਭਾਗ ਨੂੰ ਇਸ ਦਾ ਇੱਕ ਅਲੋਕਿਕ ਚਾਅ ਹੁੰਦਾ ਹੈ। ਉਨ੍ਹਾਂ ਨੇ ਵਿਭਾਗ ਦੀਆਂ ਗਤੀਵਿਧੀਆਂ ਵੀ ਦੋਸਤਾਂ ਨਾਲ ਸਾਂਝੀਆਂ ਕੀਤੀਆਂ। ਪ੍ਰੋ. ਕੁਲਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ, ਸ਼ਾਇਰ ਜਸਬੀਰ ਧੀਮਾਨ ਨੇ ਨਾਵਲਕਾਰ ਨੂੰ ਵਧਾਈ ਦਿੱਤੀ। ਹਰਪਾਲ ਸਿੰਘ ਨੇ ਇਸ ਨਾਵਲ ਦੀ ਸਿਰਜਣ ਪ੍ਰਕਿਰਿਆ ਬਾਰੇ ਕਥਨ ਹਾਜ਼ਰੀਨ ਨਾਲ ਸਾਂਝੇ ਕੀਤੇ। ਧੰਨਵਾਦੀ ਸ਼ਬਦ ਐੱਨਆਈਸੀ ਤੋਂ ਰਿੰਕੀ ਸ਼ਰਮਾ ਨੇ ਆਖੇ। ਇਸ ਮੌਕੇ ਜਸਪ੍ਰੀਤ ਸਿੰਘ, ਜਗਮੋਹਨ ਸਿੰਘ, ਲਾਲ ਸਿੰਘ, ਪੁਸ਼ਪਾ ਰਾਣੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
Advertisement
Advertisement