ਹੰਸ ਰਾਜ ਹੰਸ ਨੇ ਰਾਸ਼ਨ ਵੰਡਿਆ
ਸਾਬਕਾ ਸੰਸਦ ਮੈਂਬਰ, ਰਾਜ ਗਾਇਕ ਅਤੇ ਬਾਪੂ ਲਾਲ ਬਾਦਸ਼ਾਹ ਟਰੱਸਟ ਨਕੋਦਰ ਦੇ ਕਰਤਾ/ਧਰਤਾ ਹੰਸ ਰਾਜ ਹੰਸ ਨੇ ਅੱਜ ਆਪਣੀ ਟਰੱਸਟ ਦੀ ਟੀਮ ਨੂੰ ਨਾਲ ਲੈ ਕੇ ਬਲਾਕ ਲੋਹੀਆਂ ਖਾਸ ਦੇ ਪਿੰਡ ਗੱਟਾ ਮੁੰਡੀ ਕਾਸ਼ੂ, ਧੱਕਾ ਬਸਤੀ ਅਤੇ ਭਾਨੇਵਾਲ ਦੇ ਹੜ੍ਹ...
Advertisement
ਸਾਬਕਾ ਸੰਸਦ ਮੈਂਬਰ, ਰਾਜ ਗਾਇਕ ਅਤੇ ਬਾਪੂ ਲਾਲ ਬਾਦਸ਼ਾਹ ਟਰੱਸਟ ਨਕੋਦਰ ਦੇ ਕਰਤਾ/ਧਰਤਾ ਹੰਸ ਰਾਜ ਹੰਸ ਨੇ ਅੱਜ ਆਪਣੀ ਟਰੱਸਟ ਦੀ ਟੀਮ ਨੂੰ ਨਾਲ ਲੈ ਕੇ ਬਲਾਕ ਲੋਹੀਆਂ ਖਾਸ ਦੇ ਪਿੰਡ ਗੱਟਾ ਮੁੰਡੀ ਕਾਸ਼ੂ, ਧੱਕਾ ਬਸਤੀ ਅਤੇ ਭਾਨੇਵਾਲ ਦੇ ਹੜ੍ਹ ਪੀੜਤਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਦੇ ਪੀ ਏ ਸੁਖਦੀਪ ਸਿੰਘ ਕੰਗ (ਸੋਨੂੰ), ਬੰਟੀ ਬੱਠਲਾ ਅਤੇ ਬਾਪੂ ਲਾਲ ਬਾਦਸ਼ਾਹ ਟਰੱਸਟ ਦੇ ਕਈ ਮੈਂਬਰ ਅਤੇ ਸ਼ਰਧਾਲੂ ਵੀ ਉਨ੍ਹਾਂ ਨਾਲ ਸਨ। ਇਸ ਮੌਕੇ ਹੰਸ ਰਾਜ ਰਾਜ ਨੇ ਕਿਹਾ ਕਿ ਇਸ ਮੌਕੇ ਸਭ ਤੋਂ ਪੀੜਤ ਪਿੰਡਾਂ ਦੇ ਮਜ਼ਦੂਰ ਤੇ ਦਲਿਤ ਹਨ ਜਿੰਨ੍ਹਾਂ ਦੀ ਪਹਿਲ ਦੇ ਅਧਾਰ ’ਤੇ ਮਦਦ ਕਰਨੀ ਹਰ ਸਮਾਜ ਸੇਵੀ ਦਾ ਫਰਜ਼ ਬਣਦਾ ਹੈ।
Advertisement
Advertisement