ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਕਾਨ ਬਣਾਉਣ ਲਈ ਜ਼ਰੂਰਤਮੰਦਾਂ ਨੂੰ ਮਨਜ਼ੂਰੀ ਪੱਤਰ ਸੌਂਪੇ

ਨਗਰ ਕੌਂਸਲ ਦਫ਼ਤਰ ਵਿੱਚ ਅੱਜ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੀ ਅਗਵਾਈ ਹੇਠ ਪੀ.ਐਮ.ਏ.ਵਾਈ. ਸਕੀਮ ਤਹਿਤ ਜ਼ਰੂਰਤਮੰਦ ਲੋਕਾਂ ਲਈ ਬਣਾਏ ਜਾਣ ਵਾਲੇ 115 ਵਿਅਕਤੀਆਂ ਦੇ ਘਰਾਂ ਦੀ ਨਵੀਂ ਉਸਾਰੀ ਕਰਨ...
Advertisement

ਨਗਰ ਕੌਂਸਲ ਦਫ਼ਤਰ ਵਿੱਚ ਅੱਜ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੀ ਅਗਵਾਈ ਹੇਠ ਪੀ.ਐਮ.ਏ.ਵਾਈ. ਸਕੀਮ ਤਹਿਤ ਜ਼ਰੂਰਤਮੰਦ ਲੋਕਾਂ ਲਈ ਬਣਾਏ ਜਾਣ ਵਾਲੇ 115 ਵਿਅਕਤੀਆਂ ਦੇ ਘਰਾਂ ਦੀ ਨਵੀਂ ਉਸਾਰੀ ਕਰਨ ਲਈ 2.5 ਲੱਖ ਰੁਪਏ ਪ੍ਰਤੀ ਘਰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ। ਪੱਤਰ ਲੈਣ ਆਏ ਲਾਭਪਾਤਰੀਆਂ ਨੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਅਤੇ ਸਮੂਹ ਕੌਂਸਲਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਘਰ ਲੰਬੇ ਸਮੇਂ ਤੋਂ ਨਹੀਂ ਬਣੇ ਸਨ, ਪਰ ਉਨ੍ਹਾਂ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਅਤੇ ਅੱਜ ਸਾਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਭੁਪਿੰਦਰ ਸਿੰਘ ਭਿੰਦਾ (ਕੌਂਸਲਰ), ਵੀਨਾ ਚੋਡਾ (ਸੀਨੀਅਰ ਵਾਇਸ ਪ੍ਰਧਾਨ ਨਗਰ ਕੌਂਸਲ ਆਦਮਪੁਰ, ਸੁਸ਼ਮਾ (ਕੌਂਸਲਰ), ਜੋਗਿੰਦਰ ਪਾਲ (ਕੌਂਸਲਰ), ਸੁਖਵਿੰਦਰ ਕੌਰ (ਕੌਂਸਲਰ), ਰਜਿੰਦਰ ਕੌਰ (ਕੌਂਸਲਰ), ਹਰਜਿੰਦਰ ਸਿੰਘ (ਕੌਂਸਲਰ), ਵਰੁਣ ਚੋਡਾ, ਰਾਜੇਸ਼ ਰਾਜੂ, ਕੈਪਟਨ ਗੁਰਮੀਤ ਸਿੰਘ, ਸੁਨੀਤਾ ਆਦਿ ਹਾਜ਼ਰ ਸਨ।

Advertisement
Advertisement
Show comments