ਦਬੁਰਜੀ ਵਿੱਚ ਗੁਰਮਤਿ ਸਮਾਗਮ
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਨਾਮ ਜਹਾਜ਼ ਦਬੁਰਜੀ ਵਿਖੇ ਸਲਾਨਾ ਗੁਰਮਤਿ ਸਮਾਗਮ ਬਾਬਾ ਕੁਲਵਿੰਦਰ ਸਿੰਘ ਦਬੁਰਜੀ ਵਾਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਦੌਰਾਨ ਭਾਈ ਗੁਰਸਾਹਿਬ ਸਿੰਘ, ਗਿਆਨੀ ਸੁੱਚਾ ਸਿੰਘ ਡੇਰਾ ਪਠਾਣਾ, ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ), ਭਾਈ ਬਲਬੀਰ ਸਿੰਘ ਪਾਰਸ ਢਾਡੀ ਜਥਾ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ (ਘਨੂੰਪੁਰ ਕਾਲੇ), ਬਾਬਾ ਪ੍ਰਭਜੀਤ ਸਿੰਘ ਕਾਰ ਸੇਵਾ ਵਾਲੇ, ਬਾਬਾ ਕੁਲਵਿੰਦਰ ਸਿੰਘ ਦਬੁਰਜੀ, ਭਾਈ ਮਨਦੀਪ ਸਿੰਘ ਝੰਡੇਰ ਕਥਾਵਾਚਕ, ਭਾਈ ਤਰਨਜੀਤ ਸਿੰਘ ਖਾਲਸਾ (ਨਿੱਕੇ ਘੁੰਮਣਾ) ਵਾਲੇ ਅਤੇ ਗਿਆਨੀ ਕੇਵਲ ਸਿੰਘ ਮਹਿਤਾ (ਸੋਹੀ ਭਰਾ) ਨੇ ਗੁਰਮਤਿ ਵਿਚਾਰਾਂ ਕੀਤੀਆਂ। ਇਸ ਮੌਕੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਮੈਨੇਜਰ ਪ੍ਰਗਟ ਸਿੰਘ ਤੇੜਾ, ਭਾਈ ਮਨਿੰਦਰ ਸਿੰਘ ਦਬੁਰਜੀ, ਭਾਈ ਇੰਦਰਜੀਤ ਸਿੰਘ ਬੰਬ, ਡਾ. ਜਸਪ੍ਰੀਤ ਸਿੰਘ ਡਾ.ਕਟਰ ਇਕਬਾਲ ਸਿੰਘ, ਗੁਰਜੀਤ ਸਿੰਘ ਚੇਤਨਪੁਰਾ, ਗੁਰਮੁਖ ਸਿੰਘ ਭੱਟੀ, ਜਗਬੀਰ ਸਿੰਘ ਜਗਦੇਵ ਕਲਾਂ, ਭਾਈ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਗੁਰਜੀਤ ਸਿੰਘ ਚੇਤਨਪੁਰਾ ਆਦਿ ਹਾਜ਼ਰ ਸਨ
ਢਾਡੀ ਜਥੇ ਦਾ ਸਨਮਾਨ ਕਰਦੇ ਹੋਏ ਬਾਬਾ ਕੁਲਵਿੰਦਰ ਸਿੰਘ ਤੇ ਹੋਰ।
