ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ੋਨਲ ਖੇਡਾਂ ’ਚ ਜੀਟੀਬੀ ਖਾਲਸਾ ਸਕੂਲ ਦੇ ਖਿਡਾਰੀ ਛਾਏ

ਵਾਲੀਬਾਲ, ਬਾਸਕਿਟਬਾਲ, ਵੂਸ਼ੋ ਤੇ ਕਿੱਕ ਬਾਕਸਿੰਗ ’ਚ ਪਹਿਲਾ ਸਥਾਨ ਮੱਲਿਆ
ਬਾਸਕਿਟਬਾਲ ਜੇਤੂ ਟੀਮ ਨਾਲ ਸੁਰਜੀਤ ਕੌਰ ਬਾਜਵਾ।
Advertisement

ਇੱਥੇ ਜ਼ੋਨ ਪੱਧਰੀ ਖੇਡਾਂ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਪ੍ਰੇਰਨਾ ਸਦਕਾ ਟੀਮਾਂ ਸਕੂਲ ਦੇ ਖੇਡ ਵਿਭਾਗ ਦੇ ਇੰਚਾਰਜ ਹਰਨਾਮ ਸਿੰਘ ਵੱਲੋਂ ਤਿਆਰ ਕਰਵਾਈਆਂ ਗਈਆਂ ਸਨ। ਪ੍ਰਿੰਸੀਪਲ ਬਾਜਵਾ ਨੇ ਦੱਸਿਆ ਕਿ ਵਾਲੀਬਾਲ (ਅੰਡਰ-19) ਤੇ ਬਾਸਕਿਟਬਾਲ (ਅੰਡਰ-19) ਵਿੱਚ ਸਕੂਲ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਵੂਸ਼ੋ (ਅੰਡਰ-19) ਵਿੱਚ ਖਿਡਾਰਨ ਮਨਪ੍ਰੀਤ ਤੇ ਖਿਡਾਰੀ ਸਨਜੋਤ ਸਿੰਘ ਨੇ ਦੋ ਸੋਨ ਤਗ਼ਮੇ ਜਿੱਤੇ। ਕਿੱਕ ਬਾਕਸਿੰਗ (ਅੰਡਰ-19) ਵਿੱਚ ਸਨਜੋਤ ਸਿੰਘ ਨੇ ਸੋਨ, ਕਿੱਕ ਬਾਕਸਿੰਗ ਅਤੇ ਵੂਸ਼ੋ (ਅੰਡਰ-17) ਵਿੱਚ ਸਿਧਾਂਤ ਅਤੇ ਸ਼ੁੱਭਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਟਬਾਲ (ਅੰਡਰ-19 ਲੜਕੇ) ਮੁਕਾਬਲਿਆਂ ਵਿੱਚ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ (ਅੰਡਰ-19 ਲੜਕੀਆਂ) ਦੇ ਮੁਕਾਬਲਿਆਂ ਵਿੱਚ ਟੀਮ ਤੀਜੇ ਸਥਾਨ ’ਤੇ ਰਹੀ।

ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਡਿਪਟੀ ਮੈਨੇਜਰ ਦੀਪਗਗਨ ਸਿੰਘ ਗਿੱਲ, ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੁਆਂਇੰਟ ਸੈਕਟਰੀ ਮਹਿੰਦਰ ਸਿੰਘ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਜੇਤੂਆਂ ਨੂੰ ਵਧਾਈ ਦਿੱਤੀ।

Advertisement

 

Advertisement