ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਚੋਣਾਂ ਲਈ ਪ੍ਰੋਗਰਾਮ ਜਾਰੀ
ਇਸ ਮੌਕੇ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਲਈ ਡਾਇਰੈਕਟਰ ਸਕੂਲ ਸਿੱਖਿਆ ਨਾਲ 50% ਦੀ ਸ਼ਰਤ ਨੂੰ ਖਤਮ ਕਰਵਾਉਣ, ਸਿੰਗਲ ਅਧਿਆਪਕ ਦੀ ਹੋਈ ਬਦਲੀ ਲਾਜ਼ਮੀ ਲਾਗੂ ਕਰਵਾਉਣ ਲਈ ਜਲਦੀ ਮੀਟਿੰਗ ਕਰਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਫੰਡ ਮੁਹਿੰਮ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਇੰਜ ਹੀ ਕੌਮੀ ਅਤੇ ਪੰਜਾਬ ਦੇ ਮੁਲਾਜ਼ਮਾਂ ਦੇ 11 ਸੂਤਰੀ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਧਰਨੇ ਦੇ ਕੇ ਮੰਗ ਪੱਤਰ ਦੇਣ ਦਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਚੋਣਾਂ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਲਈ 5 ਅਕਤੂਬਰ ਨੂੰ ਨਾਮਜ਼ਦਗੀਆਂ ਜ਼ਿਲ੍ਹਾ ਪੱਧਰ ’ਤੇ ਕੀਤੀਆਂ ਜਾ ਸਕਦੀਆਂ ਹਨ। ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਦੀਆਂ ਚੋਣਾਂ ਲਈ ਵੋਟਾਂ ਜ਼ਿਲ੍ਹਾ ਪੱਧਰ ’ਤੇ 12 ਅਕਤੂਬਰ ਨੂੰ ਪੈਣਗੀਆਂ। ਇਹ ਜਾਣਕਾਰੀ ਸੂਬਾ ਪ੍ਰੈੱਸ ਸਕੱਤਰ ਐਨ.ਡੀ.ਤਿਵਾੜੀ ਨੇ ਪ੍ਰੈੱਸ ਨੋਟ ਰਾਹੀਂ ਸਾਂਝੀ ਕੀਤੀ।
ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਪਰਗਟ ਸਿੰਘ ਜੰਬਰ, ਵਿੱਤ ਸਕੱਤਰ ਸੋਮ ਸਿੰਘ, ਪ੍ਰੈੱਸ ਸਕੱਤਰ ਐੱਨ.ਡੀ.ਤਿਵਾੜੀ, ਜਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ, ਦਫ਼ਤਰ ਸਕੱਤਰ ਗੁਰਜੀਤ ਸਿੰਘ ਮੋਹਾਲੀ, ਜਗਤਾਰ ਸਿੰਘ ਖਮਾਣੋਂ, ਕਮਲ ਨੰਡਾ, ਗੁਰਪ੍ਰੀਤ ਸਿੰਘ ਮੁਕਤਸਰ, ਰਸ਼ਮਿੰਦਰ ਪਾਲ ਸੋਨੂੰ, ਮਨਜੀਤ ਸਿੰਘ ਆਦਮਪੁਰ, ਰਜਨੀ ਪ੍ਰਕਾਸ਼ ਗੁਰਦਾਸਪੁਰ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਸੁਮੇਸ਼ ਕੁਮਾਰ, ਤੇਜਬੀਰ ਸਿੰਘ ਤੇਜੀ ਮਾਲੋਵਾਲ, ਜਗਜੀਤ ਸਿੰਘ ਫਤਹਿਪੁਰ, ਆਤਮਦੇਵ ਸਿੰਘ, ਗੁਰਵਿੰਦਰ ਸਿੰਘ ਗੁਰਦਾਸਪੁਰ, ਸੁਖਪ੍ਰੀਤ ਸਿੰਘ ਮੋਹਾਲੀ, ਹਰੀਸ਼ ਕੁਮਾਰ ਸ਼ਰਮਾ, ਸੰਦੀਪ ਕੰਬੋਜ, ਪੰਕਜ ਕੁਮਾਰ ਜਲੰਧਰ, ਵਿਜੇ ਕੁਮਾਰ ਤੇ ਸੁਖਵਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ।