ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ

ਐੱਲਟੀਐੱਸਯੂ ਪੰਜਾਬ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਬਾਰੇ ਚਾਨਣਾ ਪਾਇਆ
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਝਲਕ।
Advertisement

ਬਹਾਦਰਜੀਤ ਸਿੰਘ

ਬਲਾਚੌਰ, 13 ਮਈ

Advertisement

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਆਪਣੀ ਗਵਰਨਿੰਗ ਬਾਡੀ ਦੀ ਤੀਜੀ ਮੀਟਿੰਗ ਕੀਤੀ ਜਿਸ ਵਿੱਚ ਉਦਯੋਗ ਅਤੇ ਅਕਾਦਮਿਕ ਖੇਤਰ ਦੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਡਾ. ਏਐੱਸ ਚਾਵਲਾ, ਵਾਈਸ-ਚਾਂਸਲਰ, ਨੇ ਚਾਂਸਲਰ (ਚੇਅਰਮੈਨ ਬੀਓਜੀ) ਅਤੇ ਮੀਟਿੰਗ ਦੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ।

ਐੱਲਟੀਐੱਸਯੂ ਪੰਜਾਬ ਦੇ ਚਾਂਸਲਰ ਡਾ. ਸੰਦੀਪ ਸਿੰਘ, ਜੋ ਗਵਰਨਿੰਗ ਬਾਡੀ ਦੇ ਚੇਅਰਪਰਸਨ ਵੀ ਹਨ, ਨੇ ਬੋਰਡ ਆਫ਼ ਗਵਰਨਰਜ਼ (ਬੀਓਜੀ) ਦੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਬੋਰਡ ਵਿੱਚ ਪ੍ਰੋ. (ਡਾ.) ਰਾਜੀਵ ਆਹੂਜਾ, ਡਾਇਰੈਕਟਰ ਆਈਆਈਟੀ ਰੋਪੜ, ਡਾ. ਭੋਲਾ ਰਾਮ ਗੁਰਜਰ ਡਾਇਰੈਕਟਰ ਨਿਟਰ ਚੰਡੀਗੜ੍ਹ, ਡਾ. ਮੀਨੂ ਸਿੰਘ ਈਡੀ ਏਮਸ, ਜਤਿੰਦਰ ਪਾਲ ਸਿੰਘ ਨਾਮਜ਼ਦ ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ਪੰਜਾਬ, ਪਵਨ ਬਘੇਰੀਆ, ਪ੍ਰਧਾਨ ਟਾਟਾ ਟੈਕਨਾਲੋਜੀਜ਼, ਜਤਿੰਦਰ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਪੰਜਾਬ ਸਰਕਾਰ, ਵਿਠਲ ਮਦਿਆਲਕਰ ਡਾਇਰੈਕਟਰ ਆਈਬੀਐਮ ਆਈਸੀਈ, ਪ੍ਰੋ. (ਡਾ.) ਚੰਦਨ ਚੌਧਰੀ ਕਾਰਜਕਾਰੀ ਡੀਨ ਆਈਐੱਸਬੀ, ਸੰਜੀਵ ਮਹਿਤਾ ਸਲਾਹਕਾਰ ਅਤੇ ਮੁਖੀ ਪ੍ਰੋਗਰਾਮ ਵਿਕਾਸ ਆਈਬੀਐੱਮ ਸ਼ਾਮਲ ਹਨ।

ਡਾ. ਸੰਦੀਪ ਸਿੰਘ ਨੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਐੱਲਟੀਐੱਸਯੂ ਪੰਜਾਬ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਨੂੰ ਸਾਂਝਾ ਕੀਤਾ ਅਤੇ ਯੂਨੀਵਰਸਿਟੀ ਦੇ ਵਿਕਾਸ ’ਤੇ ਚਾਨਣਾ ਪਾਇਆ। ਡਾ. ਸੰਦੀਪ ਸਿੰਘ ਨੇ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਐੱਲਟੀਐੱਸਯੂ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ, ਰੇਲਟੇਲ ਅਤੇ ਐਨਐਸਡੀਸੀ ਦੇ ਸਹਿਯੋਗ ਨਾਲ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਡਾ. ਪਰਵਿੰਦਰ ਕੌਰ, ਪ੍ਰੋ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਜਨਤਾ ਤੱਕ ਪਹੁੰਚਣ ਲਈ ਨਵੇਂ ਸਰਕਾਰੀ/ਉਦਯੋਗ ਫੰਡ ਪ੍ਰਾਪਤ ਪ੍ਰੋਗਰਾਮਾਂ ਨੂੰ ਪੇਸ਼ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।

 

Advertisement