ਦਸਵੀਂ ਤੇ 12ਵੀਂ ਦੇ ਨਤੀਜਿਆਂ ਵਿੱਚ ਕੁੜੀਆਂ ਅੱਗੇ
ਪੱਤਰ ਪ੍ਰੇਰਕ
ਜਲੰਧਰ, 17 ਮਈ
ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ, ਸੀਚੇਵਾਲ ਬਾਰਵੀ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਰਟਸ ਵਿੱਚ ਕਿਰਨਦੀਪ ਕੌਰ ਨੇ 92 ਫੀਸਦ), ਸਿਮਰਨਜੀਤ ਕੌਰ ਨੇ 91 ਫੀਸਦ ਅਤੇ ਤਰਨਜੀਤ ਕੌਰ ਨੇ 86.7 ਫੀਸਦ), ਕਾਮਰਸ ਲਵਪ੍ਰੀਤ ਸਿੰਘ ਨੇ 90.2 ਫੀਸਦ, ਬਲਜਿੰਦਰ ਕੌਰ ਨੇ 89.8 ਫੀਸਦ ਅਤੇ ਅਮਨਪ੍ਰੀਤ ਕੌਰ ਨੇ 85.2 ਫੀਸਦ ਅੰਕ ਹਾਸਲ ਕੀਤੇ। ਸਾਇੰਸ ਵਿੱਚ ਅਰਸ਼ਦੀਪ ਕੌਰ ਨੇ 84.6 ਫੀਸਦ, ਅਮਨਦੀਪ ਕੌਰ ਨੇ 79 ਫੀਸਦ ਅਤੇ ਵੀਰਪਾਲ ਕੌਰ ਨੇ 78 ਫੀਸਦ ਅੰਕ ਹਾਸਲ ਕੀਤੇ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਕੂਲ ਸਟਾਫ, ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸਤਪਾਲ ਸਿੰਘ ਗਿੱਲ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਕੁਲਵਿੰਦਰ ਸਿੰਘ ਤੇ ਸੰਸਥਾ ਦੇ ਮੁੱਖ ਪ੍ਰਬੰਧਕ ਸੁਰਜੀਤ ਸਿੰਘ ਸ਼ੰਟੀ ਨੇ ਵੀ ਵਧਾਈ ਦਿੱਤੀ।
ਜੈਂਤੀਪੁਰ (ਪੱਤਰ ਪ੍ਰੇਰਕ): ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਸਮਰੀਤ ਕੌਰ ਨੇ 88 ਫ਼ੀਸਦ, ਹਰਮੀਨ ਕੌਰ ਨੇ 84 ਫ਼ੀਸਦ ਅਤੇ ਸੀਰਤਜੋਤ ਕੌਰ ਨੇ 82 ਫ਼ੀਸਦ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਗੁਰਦਿਆਲ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ ਨੇ ਬੱਚਿਆਂ ਦਾ ਸਨਮਾਨ ਕੀਤਾ।
ਫਗਵਾੜਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਐਲਾਨੇ ਨਤੀਜੇ ’ਚ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਦੱਸਿਆ ਕਿ ਚੇਤਨ ਵਰਮਾ ਨੇ 577 ਅੰਕ, ਅੰਕਿਤ ਸੈਣੀ ਨੇ 570 ਅੰਕ ਤੇ ਰਿਸ਼ਭ ਨੇ 559 ਅੰਕ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ 12 ਬੱਚਿਆਂ ਦੇ 80 ਤੋਂ 90 ਫੀਸਦਅੰਕ ਆਏ ਹਨ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਇਥੋਂ ਦੇ ਨਿਊ ਸਨਫ਼ਲਾਵਰ ਹਾਈ ਸਕੂਲ ਦੇ ਪ੍ਰਿੰਸੀਪਲ ਰੋਬਿਨ ਸਿੰਘ ਭੱਟੀ ਨੇ ਦੱਸਿਆ ਕਿ ਲੀਪਕਾਸ਼ੀ ਨੇ 95.2 ਫੀਸਦ, ਪਲਕ ਝੱਲੀ ਨੇ 95 ਫੀਸਦ ਤੇ ਰਾਜਵੀਰ ਕੌਰ ਨੇ 94 ਫੀਸਦ ਅੰਕ ਲੈ ਕੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਮੱਲੀਆਂ। ਸਕੂਲ ਚੇਅਰਪਰਸਨ ਜਸਵਿੰਦਰ ਕੌਰ ਤੇ ਪ੍ਰਿੰ. ਰੋਬਿਨ ਸਿੰਘ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਰਾਧਿਕਾ ਵਿੱਜ (ਦਿ ਡੈਂਟਲ ਹੱਬ), ਹਰਕਿਰਪਾਲ ਸਿੰਘ ਬਾਜਵਾ ਤੇ ਸਕੂਲ ਸਟਾਫ਼ ਹਾਜ਼ਰ ਸਨ।
ਬਲਾਚੌਰ (ਪੱਤਰ ਪ੍ਰੇਰਕ): ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰਮਨਿੰਦਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਦੇ ਨਤੀਜਿਆਂ ਦੇ ਸਾਇੰਸ ਗਰੁੱਪ ਵਿੱਚੋਂ ਮਹਿਕ ਸ਼ਰਮਾ ਨੇ 94.2 ਫੀਸਦ, ਨਜ਼ਮ ਚੌਧਰੀ ਨੇ 90 ਫੀਸਦ, ਸਾਹਿਲ ਸ਼ਰਮਾ ਨੇ 89.6 ਫੀਸਦ ਅੰਕ ਪ੍ਰਾਪਤ ਕੀਤੇ। ਹਿਊਮੈਨਿਟੀ ਵਿੱਚੋਂ ਰੀਤਿਕਾ ਚੌਧਰੀ ਨੇ 93.4 ਫੀਸਦ, ਡੋਲੀ ਨੇ 91.8 ਫੀਸਦ, ਜਸਲੀਨ ਕੌਰ ਨੇ 84.6 ਫੀਸਦ ਅਤੇ ਭੂਮਿਕਾ ਘਈ ਨੇ 84 ਫੀਸਦ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਹਰਮਨਿੰਦਰ ਕੌਰ ਅਤੇ ਚੇਅਰਮੈਨ ਐਚ ਪੀ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ।
ਮਾਤਾ ਸਾਹਿਬ ਕੌਰ ਖਾਲਸਾ ਸਕੂਲ ਢੰਡੋਵਾਲ ਦਾ ਨਤੀਜਾ ਸ਼ਾਨਦਾਰ
ਸ਼ਾਹਕੋਟ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰੇਖਾ ਰਾਣੀ ਨੇ ਦੱਸਿਆ ਕਿ ਗਗਨਦੀਪ ਕੌਰ ਨੇ 83.05 ਫੀਸਦ, ਜੈਸਮੀਨ ਕੌਰ ਨੇ 81.05 ਫੀਸਦ ਅਤੇ ਅਰਸ਼ ਨੇ 80.07 ਫੀਸਦ ਅੰਕ ਹਾਸਲ ਕੀਤੇ। ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਨੇ ਵਧਾਈ ਦਿਤੀ।
ਗੁਰੂ ਨਾਨਕ ਸਕੂਲ ਦਾ ਨਤੀਜਾ ਸੌ ਫ਼ੀਸਦ ਰਿਹਾ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਤੀਤ ਕੌਰ ਨੇ 96 ਫ਼ੀਸਦ, ਹਰਮਨਪ੍ਰੀਤ ਕੌਰ ਨੇ 95 ਫ਼ੀਸਦ, ਜਸ਼ਨਦੀਪ ਕੌਰ ਨੇ 95 ਫ਼ੀਸਦ, ਸੁਮਨਪ੍ਰੀਤ ਕੌਰ ਨੇ 94 ਫ਼ੀਸਦ, ਅੰਮ੍ਰਿਤ ਪ੍ਰੀਤ ਕੌਰ ਨੇ 94 ਫ਼ੀਸਦ, ਹਰਮਨਪ੍ਰੀਤ ਕੌਰ ਨੇ 93 ਫ਼ੀਸਦ, ਮਨਮੀਤ ਕੌਰ ਨੇ 92 ਫ਼ੀਸਦ, ਹਰਨੂਰ ਸਿੰਘ ਨੇ 92 ਫ਼ੀਸਦ, ਸਨੇਹ ਪ੍ਰੀਤ ਕੌਰ 94 ਫ਼ੀਸਦ, ਤਨਵੀਰ ਕੌਰ ਨੇ 93 ਫ਼ੀਸਦ, ਪ੍ਰਦੀਪ ਕੌਰ ਨੇ 92 ਫ਼ੀਸਦ, ਪਲਕਦੀਪ ਕੌਰ ਨੇ 91ਫ਼ੀਸਦ, ਮਨਪ੍ਰੀਤ ਸਿੰਘ ਨੇ 90 ਫ਼ੀਸਦ, ਜਗਮੀਤ ਸਿੰਘ 89 ਫ਼ੀਸਦ, ਅਮਰਪਾਲ ਸਿੰਘ ਨੇ 88 ਫ਼ੀਸਦ, ਮਹਿਕਦੀਪ ਕੌਰ ਨੇ 88 ਫ਼ੀਸਦ, ਜਗਰੂਪ ਕੌਰ ਨੇ 92 ਫ਼ੀਸਦ, ਅਮਰਪਾਲ ਸਿੰਘ ਨੇ 91 ਫ਼ੀਸਦ, ਅਮੋਲਕ ਪ੍ਰੀਤ ਕੌਰ ਨੇ 90 ਫ਼ੀਸਦ, ਸਨੇਹਾ ਕੌਰ ਨੇ 89 ਫ਼ੀਸਦ ਅੰਕ ਹਾਸਲ ਕੀਤੇ। ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਦਾ ਸਨਮਾਨ ਕੀਤਾ। ਪ੍ਰਿੰਸੀਪਲ ਬਲਜੀਤ ਕੌਰ ਔਲਖ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸੰਸਥਾ ਚੇਅਰਮੈਨ ਕੁਲਦੀਪ ਸਿੰਘ ਔਲਖ ਵੱਲੋਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਗਈਆਂ।
ਲੀਲਾਵੰਤੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ੍ਰੀਮਤੀ ਲੀਲਾਵੰਤੀ ਮੈਮੋਰੀਅਲ ਬਾਬਾ ਗੁਰੀਆ ਜੀ ਬਲਾਜਮ ਸਕੂਲ ਭਾਗੋਵਾਲ ਦੇ ਵਿਦਿਆਰਥੀਆਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਸੋਨੀਆ ਰਾਜਪੂਤ ਨੇ ਦੱਸਿਆ ਕਿ ਮਨਜੋਤ ਕੌਰ ਨੇ ਕੁੱਲ 650 ਨੰਬਰਾਂ ’ਚ 607 ਅੰਕ, ਮਨਪ੍ਰੀਤ ਕੌਰ 604 ਅੰਕ ਅਤੇ ਸੁਮਨਪ੍ਰੀਤ ਕੌਰ 602 ਅੰਕ ਲੈ ਕੇ ਪਹਿਲੇ ਤਿੰਨ ਸਥਾਨਾਂ ਹਾਸਲ ਕੀਤੇ। ਸਕੂਲ ’ਚ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੋਨੀਆ ਰਾਜਪੂਤ, ਮਨਜੀਤ ਕੌਰ, ਮੈਡਮ ਸੁਨੀਤਾ, ਮੈਡਮ ਰਮਨਦੀਪ ਕੌਰ, ਮੈਡਮ ਆਦਿ ਹਾਜ਼ਰ ਸਨ।