ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀ ਐੱਨ ਡੀ ਯੂ ਵੱਲੋਂ ਹੜ੍ਹ ਪੀੜਤਾਂ ਲਈ ਉਪਰਾਲਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੜ੍ਹਾਂ ਕਾਰਨ ਤਬਾਹ ਹੋਏ ਘਰਾਂ ਦੀ ਮੁੜਉਸਾਰੀ ਲਈ ਗਲੋਬਲ ਸਿੱਖਸ ਅਤੇ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੀਸ਼ੀਏਟਿਵ (ਸੀ ਆਰ ਸੀ ਆਈ) ਇੰਡੀਆ ਨਾਲ ਸਮਝੌਤਾ ਸਹੀਬੰਦ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਕੇ ਐੱਸ ਚਾਹਲ...
Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੜ੍ਹਾਂ ਕਾਰਨ ਤਬਾਹ ਹੋਏ ਘਰਾਂ ਦੀ ਮੁੜਉਸਾਰੀ ਲਈ ਗਲੋਬਲ ਸਿੱਖਸ ਅਤੇ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੀਸ਼ੀਏਟਿਵ (ਸੀ ਆਰ ਸੀ ਆਈ) ਇੰਡੀਆ ਨਾਲ ਸਮਝੌਤਾ ਸਹੀਬੰਦ ਕੀਤਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਕੇ ਐੱਸ ਚਾਹਲ ਅਤੇ ਸੀ ਆਰ ਸੀ ਆਈ ਵੱਲੋਂ ਆਰਕੀਟੈਕਟ ਗੁਰਮੀਤ ਰਾਏ ਅਤੇ ਗਲੋਬਲ ਸਿਖਸ ਵੱਲੋਂ ਅਮਰਪ੍ਰੀਤ ਸਿੰਘ ਨੇ ਦਸਤਖ਼ਤ ਕੀਤੇ। ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨੇ ਅਧਿਕਾਰੀਆਂ ਨਾਲ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ। ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕਜ਼ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਨਵਦੀਪ ਸਿੰਘ ਸੋਢੀ ਵੀ ਹਾਜ਼ਰ ਸਨ।

Advertisement

ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਸ ਸਾਲ ਆਏ ਹੜ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਘਰੋਂ-ਬੇਘਰ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਹੜ੍ਹ ਪੀੜਤ ਵਿਦਿਆਰਥੀਆਂ ਦੀ ਸਾਰ ਲਈ ਜਾ ਰਹੀ ਹੈ ਅਤੇ ਰਮਦਾਸ ਨੇੜੇ ਪਿੰਡ ‘ਗਗਰੀ’ ਨੂੰ ਵੀ ਗੋਦ ਲਿਆ ਹੈ। ਇਸ ਦਾ ਸਰਬਪੱਖੀ ਵਿਕਾਸ ਕਰਨ ਦੀਆਂ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਹੜ੍ਹ ਪੀੜਤਾਂ ਦੇ ਘਰ ਬਣਾ ਕੇ ਦੇਣ ਦਾ ਅੱਜ ਇਹ ਸਮਝੌਤਾ ਕੀਤਾ ਗਿਆ ਹੈ।

ਪ੍ਰਾਜੈਕਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਤੇ ਯੂਨੀਵਰਸਿਟੀ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਆਰਕੀਟੈਕਚਰ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਫੀਲਡ ਸਰਵੇ, ਨੁਕਸਾਨ ਅੰਕਲਨ, ਡਿਜ਼ਾਈਨ ਪ੍ਰੋਟੋਟਾਈਪ ਅਤੇ ਰੈਜ਼ਿਲੀਐਂਸ ਟੂਲਕਿਟ ਤਿਆਰ ਕਰਨਗੇ ਜਦੋਂਕਿ ਗਲੋਬਲ ਸਿੱਖਸ ਪੀੜਤ ਖੇਤਰਾਂ ਵਿੱਚ ਕਮਿਊਨਿਟੀ ਕੋਆਰਡੀਨੇਸ਼ਨ ਅਤੇ ਪ੍ਰਸ਼ਾਸਨਿਕ ਸਹਿਯੋਗ ਨਿਸ਼ਚਿਤ ਕਰੇਗਾ। ਇਸੇ ਤਰ੍ਹਾਂ ਸੀ ਆਰ ਸੀ ਆਈ: ਸਥਾਨਕ ਤਕਨੀਕਾਂ, ਵਰਨੈਕੂਲਰ ਆਰਕੀਟੈਕਚਰ ਅਤੇ ਤਕਨੀਕੀ ਮਾਰਗਦਰਸ਼ਨ ਮੁਹੱਈਆ ਕਰੇਗਾ।

ਪ੍ਰੋ. ਨਵਦੀਪ ਸਿੰਘ ਸੋਢੀ ਨੇ ਦੱਸਿਆ ਕਿ ਪ੍ਰਾਜੈਕਟ 2025-26 ਤਕ ਚੱਲੇਗਾ ਅਤੇ ਘਰਾਂ ਵਿੱਚ ਉੱਚਾ ਪੱਧਰ ਮਿੱਟੀ-ਚੂਨਾ ਪਲਾਸਤਰ, ਮੌਸਮ ਪ੍ਰਤੀਰੋਧੀ ਵੈਂਟੀਲੇਸ਼ਨ ਅਤੇ ਸਥਾਨਕ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ।

ਰਜਿਸਟਰਾਰ ਪ੍ਰੋ. ਚਾਹਲ ਨੇ ਕਿਹਾ ਕਿ ਇਸ ਯੋਜਨਾ ਨਾਲ ਜਿੱਥੇ ਹੜ੍ਹ ਪੀੜਤ ਇਲਾਕਿਆਂ ਨੂੰ ਨਵੇਂ ਤਰ੍ਹਾਂ ਦੇ ਆਧੁਨਿਕ ਢੰਗ ਤਰੀਕੇ ਨਾਲ ਬਣੇ ਘਰ ਮਿਲਣਗੇ, ਉੱਥੇ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਮਝਣ ਅਤੇ ਹੱਲ ਕਰਨ ਦਾ ਵਿਲੱਖਣ ਤਜਰਬਾ ਮਿਲੇਗਾ।

Advertisement
Show comments