ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਦਮਪੁਰ ਦੇ ਨੇੜੇ ਗੈਸ ਟੈਂਕਰ ਪਲਟਿਆ

ਜਾਨੀ ਨੁਕਸਾਨ ਤੋਂ ਬਚਾਅ; ਸਡ਼ਕੀ, ਰੇਲ ਆਵਾਜਾਈ ਠੱਪ; ਬਿਜਲੀ ਦੀ ਸਪਲਾਈ ਵੀ ਕੀਤੀ ਬੰਦ
ਸੜਕ ’ਤੇ ਪਲਟਿਆ ਹੋਇਆ ਟੈਂਕਰ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ

ਜਲੰਧਰ, 18 ਜੁਲਾਈ

Advertisement

ਹੁਸ਼ਿਆਰਪੁਰ ਰੋਡ ’ਤੇ ਸਥਿਤ ਕਠਾਰ ਦੇ ਨੇੜੇ ਇੱਕ ਗੈਸ ਨਾਲ ਭਰਿਆ ਟੈਂਕਰ ਪਲਟ ਗਿਆ ਅਤੇ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ। ਇਸ ਹਾਦਸੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਡੇਢ ਵਜੇ ਦੇ ਕਰੀਬ ਇੱਕ ਗੈਸ ਨਾਲ ਭਰਿਆ ਟੈਂਕਰ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਉਸ ਦੇ ਡਰਾਈਵਰ ਤੋਂ ਟੈਂਕਰ ਬੇਕਾਬੂ ਹੋ ਗਿਆ ਅਤੇ ਸੜਕ ਦੇ ਨੇੜੇ ਬਣੇ ਇੱਕ ਗੇਟ ਨਾਲ ਟਕਰਾਉਣ ਤੋਂ ਬਾਅਦ ਸੜਕ ’ਤੇ ਪਲਟ ਗਿਆ ਅਤੇ ਟੈਂਕਰ ਦੇ ਦੋ ਹਿੱਸੇ ਹੋ ਗਏ। ਇਸ ਹਾਦਸੇ ਦਾ ਪਤਾ ਲੱਗਦਿਆ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੇ ਇਹ ਸਾਰੀ ਘਟਨਾ ਸਬੰਧੀ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਐੱਚਪੀਸੀਐੱਲ ਮੰਡਿਆਲਾ ਦੇ ਉਹ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਗੈਸ ਟੈਂਕਰ ਦੇ ਪਲਟਣ ਕਾਰਨ ਗੈਸ ਵੀ ਲੀਕ ਹੋਣ ਲੱਗ ਪਈ, ਜਿਸ ਕਾਰਨ ਤੁਰੰਤ ਨੇੜਲੇ ਸਕੂਲ, ਬਿਜਲੀ ਦੀ ਸਪਲਾਈ ਅਤੇ ਹੋਰ ਅਦਾਰੇ ਬੰਦ ਕਰਵਾ ਦਿੱਤੇ ਗਏ ਅਤੇ ਰੇਲਵੇ ਲਾਈਨ ਅਤੇ ਮੇਨ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ ਗਈ। ਗੈਸ ਪਲਾਂਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੈਸ ਦਾ ਟੈਂਕਰ ਬਠਿੰਡਾ ਤੋਂ ਮੰਡਿਆਲਾ ਪਲਾਂਟ ਵਿੱਚ ਪਹੁੰਚਿਆ ਅਤੇ ਆਪਣੀ ਐਂਟਰੀ ਕਰਵਾਉਣ ਤੋਂ ਬਾਅਦ ਪਤਾ ਨਹੀਂ ਕਿਸ ਕਾਰਨ ਇਹ ਵਾਪਸ ਜਲੰਧਰ ਵੱਲ ਨੂੰ ਚੱਲ ਪਿਆ ਅਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਟੈਂਕਰ ਦਾ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।  ਆਦਮਪੁਰ ਏਅਰਬੇਸ ਵੀ ਇਸ ਹਾਦਸੇ ਵਾਲੀ ਥਾਂ ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੈਸ ਟੈਂਕਰ ਦਾ ਨੰਬਰ ਐਚ ਆਰ 63 ਸੀ 3295 ਵਿੱਚ 17 ਹਜ਼ਾਰ ਕਿਲੋ ਐੱਲਪੀਜੀ ਭਰੀ ਸੀ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾ ਕਰਮਚਾਰੀਆਂ ਨੇ ਗੈਸ ਦੀ ਲੀਕੇਜ਼ ਰੋਕੀ ਤੇ ਆਵਾਜਾਈ ਅਤੇ ਬਿਜਲੀ ਦੀ ਸਪਲਾਈ ਬਹਾਲ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਟੈਂਕਰ ਨੂੰ ਖਾਲੀ ਕਰਨ ਦੇ ਲਈ ਬਠਿੰਡਾ ਤੋਂ ਇੱਕ ਖਾਲੀ ਟੈਂਕਰ ਆ ਰਿਹਾ ਹੈ, ਜਿਸ ਵਿੱਚ ਇਹ ਗੈਸ ਭਰੀ ਜਾਵੇਗੀ ਅਤੇ ਗੈਸ ਟੈਂਕਰ ਨੂੰ ਇਥੋਂ ਚੁੱਕਿਆ ਜਾਵੇਗਾ। ਇਸੇ ਦੌਰਾਨ ਥਾਣਾ ਮੁਖੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮ ਤੱਕ ਖਾਲੀ ਟੈਂਕਰ ਆਵੇਗਾ ਅਤੇ ਸਵੇਰੇ ਨੂੰ ਹੀ ਉਸ ਵਿਚ ਗੈਸ ਤਬਦੀਲ ਕੀਤੀ ਜਾਵੇਗੀ। ਕਿਉਕਿ ਰਾਤ ਸਮੇਂ ਅਧਿਕਾਰੀ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ।

Advertisement
Show comments