ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਲੱਗੇ ਕੂੜੇ ਦੇ ਢੇਰ
ਹਤਿੰਦਰ ਮਹਿਤਾ
ਜਲੰਧਰ, 17 ਮਈ
ਇੱਥੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਇਸ ਦੌਰਾਨ ਕਰਮਚਾਰੀਆਂ ਨੇ ਕੰਮ ਪੂਰੀ ਤਰ੍ਹਾਂ ਬੰਦ ਰੱਖਿਆ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਗਏ ਹਨ ਤੇ ਗਰਮੀ ਦੇ ਮੌਸਮ ਕਾਰਨ ਸ਼ਹਿਰ ਵਿਚ ਬਿਮਾਰੀ ਫੈਲਣ ਦਾ ਡਰ ਹੈ। ਇਸ ਮੌਕੇ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ ਅਤੇ ਡਰਾਈਵਰਾਂ ਦੀ ਮੁੱਖ ਮੰਗ ਇਹ ਹੈ ਕਿ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਤਰਜ਼ ’ਤੇ 13ਵੀਂ ਤਨਖਾਹ ਵਜੋਂ ਵਾਧੂ ਤਨਖਾਹ ਦਿੱਤੀ ਜਾਵੇ।
ਇਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕਾਰਪੋਰੇਸ਼ਨ ਸਫ਼ਾਈ ਮਜ਼ਦੂਰ ਯੂਨੀਅਨ, ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ, ਕਲੈਰੀਕਲ ਸਟਾਫ਼ ਯੂਨੀਅਨ, ਕਰਮਚਾਰੀ ਤਾਲਮੇਲ ਕਮੇਟੀ, ਰਾਸ਼ਟਰੀ ਸਫ਼ਾਈ ਕਰਮਚਾਰੀ ਮਹਾਂਸੰਘ, ਸਫ਼ਾਈ ਕਰਮਚਾਰੀ ਏਕਤਾ ਯੂਨੀਅਨ, ਸੈਨੇਟਰੀ ਸੁਪਰਵਾਈਜ਼ਰ ਯੂਨੀਅਨ, ਜਲ ਸਪਲਾਈ ਕਰਮਚਾਰੀ ਯੂਨੀਅਨ, ਜਲ ਸਪਲਾਈ ਰਿਕਵਰੀ ਸਟਾਫ਼, ਜਲ ਸਪਲਾਈ ਟੈਕਨੀਕਲ ਵਰਕਰਜ਼ ਯੂਨੀਅਨ, ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ, ਸੀਵਰਮੈਨ ਕਰਮਚਾਰੀ ਯੂਨੀਅਨ, ਨਗਰ ਨਿਗਮ ਜਲੰਧਰ ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ, ਸੇਵਾਦਾਰ ਕਰਮਚਾਰੀ ਯੂਨੀਅਨ, ਸਫ਼ਾਈ ਮਜ਼ਦੂਰ ਯੂਨੀਅਨ, ਨਗਰ ਨਿਗਮ ਲੇਬਰ ਅਤੇ ਤਕਨੀਕੀ ਵਰਕਰਯੂਨੀਅਨ, ਮਿਉਂਸਪਲ ਕਰਮਚਾਰੀ ਦਲ ਪੰਜਾਬ ਦੀ ਮੀਟਿੰਗ ਵਿੱਚ ਪ੍ਰਧਾਨ ਪਵਨ ਅਗਨੀਹੋਤਰੀ, ਪਵਨ ਬਾਬਾ, ਸੋਮਨਾਥ ਮਹਿਤਪੁਰੀ, ਪ੍ਰੇਮ ਪਾਲ ਡੁਮੇਲੀ, ਅਸ਼ੋਕ ਭੀਲ, ਸੰਨੀ ਸੇਠੀ, ਗੌਰਵ ਗਿੱਲ, ਅਨਿਲ ਸੱਭਰਵਾਲ, ਛੋਟਾ ਰਾਜੂ, ਹਰਜੀਤ ਬੌਬੀ, ਰਜਿੰਦਰ ਸੱਭਰਵਾਲ ਆਦਿ ਹਾਜ਼ਰ ਸਨ।